*ਧੰਨਵਾਦ ਥੋਡਾ ਹਰਿਆਣਾ ਵਾਲ਼ਿਉ*

ਰੋਮੀ ਘੜਾਮੇਂ ਵਾਲ਼ਾ 
(ਸਮਾਜ ਵੀਕਲੀ)

ਸਾਂਝੀ ਹੈ ਬੇਸ਼ੱਕ ਸਾਡੀ ਸਭ ਦੀ ਲੜਾਈ।
ਪਰ ਤੁਸੀ ਭੂਮਿਕਾ ਕਮਾਲ ਦੀ ਨਿਭਾਈ।
ਭਾਵੇਂ ਸੀ ਤਿਆਰ ਪਰ ਹੋਣ ਨਹੀਓਂ ਦਿੱਤਾ,
ਤੁਸੀ ਸੰਗਤਾਂ ਨੂੰ ਖਜਲ਼ ਖੁਆਰ।
ਧੰਨਵਾਦ ਥੋਡਾ ਹਰਿਆਣਾ ਵਾਲਿਉ।
ਅਸੀਂ ਭੁੱਲ ਸਕਦੇ ਨਾ ਥੋਡਾ ਪਿਆਰ।

ਥਾਂ ਥਾਂ ਤੇ ਦੁੱਧ, ਲੱਸੀ, ਚਾਹ ਦੇ ਸਟਾਲ,
ਨਾਲ਼ ਚੱਲਦੇ ਲੰਗਰ ਪਏ ਰੋਟੀ ਦੇ।
ਵੇਖ ਵੇਖ ਦਿਲ ਵਿੱਚ ਪੈਂਦੇ ਹੋਣੇ ਡੋਬੂ,
ਸੱਚੀਂ ਏਸ ਸਰਕਾਰ ਦਿਲੋਂ ਖੋਟੀ ਦੇ।
ਖੋਟੇ ਸਿੱਕੇ ਵਾਂਗ ਇੱਕ ਕੰਮ ਤਾਂ ਇਹ ਚੱਲੀ,
ਜਿਹੜੇ ਜੋੜ ਤੇ ਦਿਲਾਂ ਦੇ ਸਾਡੇ ਤਾਰ।
ਧੰਨਵਾਦ ਥੋਡਾ ਹਰਿਆਣਾ ਵਾਲਿਉ।
ਅਸੀਂ ਭੁੱਲ ਸਕਦੇ ਨਾ ਥੋਡਾ ਪਿਆਰ।

ਅੱਕੇ ਤੇ ਨਾ ਥੱਕੇ ਰਹੇ ਚੜ੍ਹਦੀ ਕਲਾ ‘ਚ,
ਭਾਵੇਂ ਸਾਂਭਿਆਂ ਹਜ਼ਾਰਾਂ ਦਾ ਇਕੱਠ ਜੀ।
ਫੁੱਟ ਪਾਊ ਤਾਕਤਾਂ ਦੇ ਵਿਹੜਿਆਂ ਦੇ ਵਿੱਚ,
ਥਾਨੈ ਸਾਚ ਮੈ ਹੀ ਗਾਡ ਦੀਆ ਲੱਠ ਜੀ।
ਘੜਾਮੇਂ ਵਾਲ਼ਾ ਰੋਮੀ ਥੋਨੂੰ ਸਾਥੀਆਂ ਸਮੇਤ,
ਦਿਲੋਂ ਕਰੇ ਜੀ ਸਲਾਮ ਲੱਖ ਵਾਰ।
ਧੰਨਵਾਦ ਥੋਡਾ ਹਰਿਆਣਾ ਵਾਲਿਉ।
ਅਸੀਂ ਭੁੱਲ ਸਕਦੇ ਨਾ ਥੋਡਾ ਪਿਆਰ।

ਰੋਮੀ ਘੜਾਮੇਂ ਵਾਲ਼ਾ।
98552-81105

Previous articleਵਿਸ਼ਵ ਮਨੁੱਖੀ ਅਧਿਕਾਰ ਦਿਵਸ ‘ਤੇ ਹੀ ਮਨੁੱਖੀ ਅਧਿਕਾਰਾਂ ਦਾ ਘਾਣ
Next articleਘਰ-ਘਰ ਰੋਜ਼ਗਾਰ ਮਿਸ਼ਨ ਸਕੀਮ ਤਹਿਤ ਸੁਲਤਾਨਪੁਰ ਲੋਧੀ ‘ਚ ਲਗਾਇਆ ਗਿਆ ਸਵੈ ਰੋਜ਼ਗਾਰ ਕੈਂਪ