(ਸਮਾਜ ਵੀਕਲੀ)
ਰੋਟੀ ਟੁੱਕ ਖਾ ਕਰਨੈਲ ਸਿੰਘ ਕੈਲਾ ਹੱਥ ਧੋਂਦਾ ਹੋਇਆ ਆਪਣੀ ਧੀ ਨੂੰ ਬੋਲਦਾ ਹੈ ਕਿ ਧੀਏ ਬੂਹਾ ਬੰਦ ਕਰ ਲੈ ਅੱਜ ਢਾਣੀ ਵਾਲੇ ਖੇਤ ਪਾਣੀ ਦੀ ਵਾਰੀ ਹੈ ਮੈਂ ਚੱਲਿਆ। ਅੱਗਿਉਂ ਉਹਦੀ ਧੀ ਗੁਰਜੀਤ ਹੱਸਦੀ ਹੋਈ ਬੋਲੀ ਕਿ “ਕੋਈ ਨਾ ਬਾਪੂ ਜੀ ਮੈਂ ਹੈ ਨਾ ਥੋਡਾ ਸ਼ੇਰ ਪੁੱਤ, ਫਿਰ ਕਾਹਦਾ ਡਰ, ਨਾਲੇ ਕੁਲਵਿੰਦਰ ਵੀਰ ਵੀ ਤਾਂ ਆਉਣ ਵਾਲਾ ਹੀ ਹੋਉ”l
ਕੈਲਾ ਨੂੰ ਸੱਥ ਕੋਲ ਦੀ ਲੰਘ ਹੀ ਰਿਹਾ ਸੀ ਕਿ ਅਚਾਨਕ ਜੀਤੇ ਅਮਲੀ ਨੇ ਬੋਲਿਆ ਆਜਾ ਬਾਈ ਕੈਲਿਆ ਥੋੜ੍ਹਾ ਟਾਈਮ ਸਾਡੇ ਕੋਲੇ ਵੀ ਬੈਠ ਜਾਇਆ ਕਰ l ਹੱਥ ਵਿੱਚ ਪਰਨਾ ਅਤੇ ਮੋਢੇ ਤੇ ਕਹੀ ਚੁੱਕੀ ਆਉਂਦਿਆਂ ਕੈਲਾ , ਜੀਤੇ ਅਮਲੀ ਨੂੰ ਕਹਿੰਦਾ “ਕਿ ਨਾ ਜੀਤੇ, ਹੁਣ ਟਾਈਮ ਨਹੀਂ , ਅੱਜ ਪਾਣੀ ਦੀ ਵਾਰੀ ਐ “।
ਉਹ ਬੈਠ ਜਾ ਕੇੈਲਿਆ ਖਾਣ ਜੋਗੇ ਦਾਣੇ ਤਾਂ ਹੋ ਹੀ ਜਾਣਗੇ। ਅੱਗਿਓਂ ਤਾਸ਼ ਦਾ ਪੱਤਾ ਸਿੱਟਦਾ ਹੋਇਆ ਬੰਤਾ ਬੋਲਦਾ।”
ਤੂੰ ਤਾਂ ਵੇਹਲਾ ਏਂ ,ਇਹਨੇ ਆਵਦੇ ਮੁੰਡੇ ਵਿੰਦਰ ਨੂੰ ਪੜ੍ਹਾ ਕੇ ਵੱਡਾ ਅਫ਼ਸਰ ਬਣਾਉਣਾ , ਤੂੰ ਜਾ ਕੈਲੇ ਬਾਈ ਲਾ ਪਾਣੀ “। ਜੀਤੇ ਨੇ ਮਸ਼ਕਰੀ ਜੀ ਕਰਦਿਆਂ ਬੋਲਿਆ।
ਇਸ ਤੋਂ ਬਾਅਦ ਕੈਲਾ ਆਪਣੇ ਖੇਤਾਂ ਨੂੰ ਤੁਰ ਪਿਆ ਪਰ ਤੁਰਿਆ ਜਾਂਦਾ ਰਾਹ ਵਿੱਚ ਸੋਚਦਾ ਕਿ ਗੁਰਜੀਤ ਦੀ ਮਾਂ ਦੇ ਦੁਨੀਆਂ ਛੱਡ ਜਾਣ ਨਾਲ ਮੇਰੀ ਧੀ ਗੁਰਜੀਤ ਚਾਹੇ ਅਨਪੜ ਰਹਿ ਗੲੀ ਪਰ ਮੇਰਾ ਭਾਵੇਂ ਸਾਰਾ ਕੁਝ ਵਿਕ ਜਾਵੇ ਪਰ ਕੁਲਵਿੰਦਰ ਪੁੱਤ ਨੂੰ ਡੀਸੀ ਜ਼ਰੂਰ ਬਣਾਉਣਾ ।
ਖੇਤਾਂ ਨੂੰ ਪਾਣੀ ਲਾ ਕੇ ਥੱਕਿਆ ਟੁੱਟਿਆ ਕੈਲਾ ਸਵੇਰ ਵੇਲੇ ਘਰ ਵਾਪਿਸ ਮੁੜਦਾ ਹੈ ਤਾਂ ਰੋਟੀ ਟੁੱਕ ਕਰਦੀ ਆਪਣੀ ਧੀ ਗੁਰਜੀਤ ਨੂੰ ਕੁਲਵਿੰਦਰ ਬਾਰੇ
ਪੁੱਛਦਾ ਹੈ। ਗੁਰਜੀਤ ਅੱਗਿਉਂ ਬੋਲਦੀ ਹੈ ਕਿ ਬਾਪੂ ਜੀ ਕੁਲਵਿੰਦਰ ਵੀਰ ਰਾਤ ਨੂੰ ਬੜੀ ਦੇਰ ਨਾਲ ਘਰ ਵਾਪਿਸ ਆਇਆ ਸੀ।
ਧੀਏ ਤੂੰ ਫ਼ਿਕਰ ਨਾ ਕਰੀਆ ਕਰ ਵੱਡੀਆਂ ਜਮਾਤਾਂ ਦੀ ਪੜ੍ਹਾਈ ਬਹੁਤ ਅੌਖੀ ਹੁੰਦੀ ਹੈ ਟਿਊਸ਼ਨ ਤੋਂ ਲੇਟ ਹੋ ਗਿਆ ਹੋਣਾ।
ਨਹੀਂ ਬਾਪੂ ਜੀ ਕੲੀ ਦਿਨਾਂ ਤੋਂ ਲਗਾਤਾਰ ਲੇਟ ਹੀ ਆਉਂਦਾਂ ਹੈ ਵੀਰਾ ਮੈਂ ਹਰਰੋਜ ਤਹਾਨੂੰ ਦੱਸਣਾ ਭੁੱਲ ਜਾਂਦੀਂ ਹਾਂ। ਨਾਲੇ ਆਹ ਦੇਖੋ ਉਸ ਦੇ ਬੈਗ ਵਿੱਚੋਂ ਆਹਾ ਚਮਕਦਾ ਹੋਇਆ ਕਾਗਜ਼ ਤੇ ਦਵਾਈਆਂ ਦੇ ਪੱਤੇ ਮਿਲੇ ਹਨ, ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਬਾਪੂ ਜੀ ਤੁਸੀਂ ਇਸ ਬਾਰੇ ਕਾਕੇ ਨਾਲ ਗੱਲ ਕਰੋ।
ਕੈਲਾ ਕਹਿੰਦਾ ਉਹ ਹੋ ਧੀਏ ਤੂੰ ਐਵੇਂ ਨਾ ਸ਼ੱਕ ਕਰਿਆ ਕਰ ਚੱਲ ਫਿਰ ਵੀ ਮੈਂ ਕਰਦਾਂ ਕੁਲਵਿੰਦਰ ਨਾਲ ਗੱਲ।
ਘਰ ਗੁਰਜੀਤ ਤੇ ਬਾਪੂ ਦਾ ਰੋਲਾ ਜਾ ਸੁਣ ਕੁਲਵਿੰਦਰ ਵੀ ਚੁਬਾਰੇ ਤੋਂ ਹੇਠਾਂ ਉੱਤਰ ਆਉਂਦਾ ਹੈ ਬਾਪੂ ਨੂੰ ਕਹਿੰਦਾ ਕਿ ਮੈਨੂੰ 10000/- ਦਸ ਹਜ਼ਾਰ ਰੁਪਏ ਚਾਹੀਦੇ ਨੇ ਫ਼ੀਸ ਭਰਨੀ ਹੈ ਨਾਲੇ ਮੋਬਾਇਲ ਲੈਣਾ ਹੈ, ਪੜ੍ਹਾਈ ਬਹੁਤ ਔਖੀ ਹੈ।ਮੇਰੇ ਨਾਲ ਦੇ ਸਾਰੇ ਮੁੰਡੇ ਹੁਣ ਮੋਬਾਇਲ ਉੱਪਰ ਹੀ ਪੜ੍ਹਦੇ ਹਨ ਬਾਪੂ ਅੱਜ ਦੇ ਟੈਮ ਵਿੱਚ ਮੋਬਾਈਲ ਬਹੁਤ ਜ਼ਰੂਰੀ ਹੈ ਵੱਡਾ ਅਫ਼ਸਰ ਬਣਨ ਵਾਸਤੇ ।
“ਕੋਈ ਨਾ ਪੁੱਤ ਜੀ ਸਦਕੇ ਲੈ ਜਾ ਪੈਸੇ ਪਰ ਮੇਰਾ ਪੁੱਤ ਨੂੰ ਮੈਂ ਇਕ ਦਿਨ ਵੱਡਾ ਅਫ਼ਸਰ ਬਣਿਆ ਵੇਖਣਾ ਮੇਰਾ ਇਹ ਸੁਪਨਾ ਪੁਰਾ ਕਰਦੇ।” ਕੈਲੇ ਨੇ ਵਿੰਦਰ ਦੇ ਸਿਰ ਤੇ ਹੱਥ ਰੱਖਦਿਆਂ ਕਿਹਾ।
ਬੈਗ ਵਿੱਚੋਂ ਨਿਕਲੇ ਕਾਗ਼ਜ਼ ਤੇ ਗੋਲੀਆਂ ਵੱਲ ਇਸ਼ਾਰੇ ਕਰਦਾ ਹੋਇਆ ਕੈਲੇ ਨੇ ਕੁਲਵਿੰਦਰ ਨੂੰ ਪੁੱਛਿਆ “ਪੁੱਤ ਇਹ ਕੀ ਏ ਤੇਰੀ ਸਿਹਤ ਤਾਂ ਠੀਕ ਹੈ ।
ਅੱਗੋਂ ਕੁਲਵਿੰਦਰ ਹੱਸਦਿਆਂ ਹੋਇਆਂ ਬੋਲਿਆ ਬਾਪੂ ਕੁੱਝ ਨੀ ਕੱਲ ਬੁਖਾਰ ਸੀ ਮੈਂ ਦਵਾਈਆਂ ਲੈ ਬੈਗ ਵਿੱਚ ਹੀ ਰੱਖ ਲੲੀ, ਤੇ ਇਹ ਸਿਲਵਰ ਪੇਪਰ ਮੇਰੇ ਆੜੀਆਂ ਨੇ ਬਰਗਰ ਖਾ ਕਾਗ਼ਜ਼ ਵੀ ਮੇਰੇ ਬੈਗ ਵਿਚ ਹੀ ਪਾ ਦਿੱਤੇ।
ਵੀਰੇ ਮੈਂ ਤਾਂ ਘਬਰਾ ਹੀ ਗੲੀ ਸੀ ਕਿਤੇ ਮੇਰਾ ਵੀਰ …………….! ਕਹਿ ਗੁਰਜੀਤ ਦੇ ਅੱਖਾਂ ਚ ਹੰਝੂ ਆ ਗੲੇ।
ਨਾ ਜੀਤੀਏ ਨਾ ਮਨ ਨਾ ਹੋਲਾ ਕਰਿਆ ਕਰ , ਚੱਲ ਰੋਟੀ ਪਕਾ ਬਹੁਤ ਭੁੱਖ ਲੱਗੀਏ ਫਿਰ ਮੈਂ ਸ਼ਹਿਰ ਵੀ ਪੜਨ ਜਾਣਾ ।
ਕੈਲਾ ਆੜ੍ਹਤੀਏ ਕੋਲੋਂ ਰੁਪਏ ਉਧਾਰ ਲੈ ਆਉਂਦਾ ਹੈ ਤੇ ਕੁਲਵਿੰਦਰ ਨੂੰ ਦੇ ਦਿੰਦਾ ਹੈ ।
ਸ਼ਾਮ ਨੂੰ ਜਦੋਂ ਕੁਲਵਿੰਦਰ ਘਰ ਵੜਦਾ ਹੈ ਤਾਂ ਕੁਲਵਿੰਦਰ ਦੇ ਹੱਥ ਵਿੱਚ ਨਵਾਂ ਮੋਬਾਇਲ ਹੁੰਦਾ ਹੈ ।
ਹੁਣ ਉਹ ਸਾਰਾ ਦਿਨ ਆਪਣੇ ਮੋਬਾਈਲ ਤੇ ਲੱਗਾ ਰਹਿੰਦਾ ਹੈ ਤੇ ਜਦੋਂ ਗੁਰਜੀਤ ਮੋਬਾਇਲ ਨੂੰ ਹੱਥ ਲਾਉਣ ਲੱਗਦੀ ਤਾਂ ਕੁਲਵਿੰਦਰ ਉਸ ਨਾਲ ਬਹੁਤ ਲੜਦਾ । ਕੁਝ ਦਿਨਾਂ ਇੰਝ ਹੀ ਗੁਜ਼ਰਦੇ ਨੇ ।
ਗੁਰਜੀਤ ਆਪਣੇ ਬਾਪੂ ਨੂੰ ਕੁਲਵਿੰਦਰ ਦੇ ਇਸ ਬਦਲੇ ਹੋਏ ਚਿੜਚੜੇ ਸੁਭਾਅ ਬਾਰੇ ਦੱਸਦੀ ਹੈ ।
ਇੱਕ ਦਿਨ ਕੁਲਵਿੰਦਰ ਦੀ ਕਮੀਜ਼ ਧੋਂਦੇ ਹੋੲੇ ਬਾਅਦ ਜੇਬ ਵਿੱਚੋਂ ਫਿਰ ਉਹੀ ਚਮਕਦਾ ਕਾਗਜ਼ ਲੱਭਦਾ ਹੈ ਤਾਂ ੳੁਸ ਨੂੰ ਕੁਲਵਿੰਦਰ ਉੱਪਰ ਪੱਕਾ ਸ਼ੱਕ ਹੋ ਜਾਂਦਾ ਹੈ ਕਿ ਉਹ ਕਿਸੇ ਗ਼ਲਤ ਸੰਗਤ ਵਿੱਚ ਪੈ ਗਿਆ ਹੈ । ਗੁਰਜੀਤ ਹੁਣ ਕੁਲਵਿੰਦਰ ਦੀ ਹਰ ਹਰਕਤ ਉੱਪਰ ਨਜ਼ਰ ਰੱਖਦੀ ।ਇੱਕ ਦਿਨ ਜਦੋਂ ਕੁਲਵਿੰਦਰ ਨਹਾ ਰਿਹਾ ਸੀ ਤਾਂ ੳੁਸ ਦਾ ਫੋਨ ਆਉਂਦਾ ਹੈ ਤੇ ਗੁਰਜੀਤ ਤਾਂ ਉਹ ਫੋਣ ਸੁਣਕੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਂਦੀ ਹੈ
ਕਿਉਂਕਿ ਜਦੋਂ ਹੀ ਗੁਰਜੀਤ ਨੇ ਫੋਨ ਸੁਣਨ ਲਈ ਫੋਨ ਨੂੰ ਆਪਣੇ ਕੰਨ ਨਾਲ ਲਗਾਇਆ ਤਾਂ ਅੱਗਿਓਂ ਆਵਾਜ਼ ਆਈ ,”ਵਿੰਦਰ ਆਪਣਾ ਨਸ਼ਾ ਲੈ ਜਾ ਆ ਕੇ, ਤੇਰਾ ਪੈਕੇਟ ਤਿਆਰ ਹੈ ਨਾਲੇ ਪਹਿਲਾਂ ਵਾਲੀ ਪੈਮੈਂਟ ਵੀ ਦੇ ਜਾਵੀਂ ਅੱਜ”। ਕੁਲਵਿੰਦਰ ਨੂੰ ਆਉਦਾ ਵੇਖ ਘਬਰਾਈ ਹੋਈ ਗੁਰਜੀਤ ਤੋਂ ਮੋਬਾਈਲ ਥੱਲੇ ਡਿੱਗ ਟੁੱਟ ਜਾਂਦਾ ਹੈ ।
ਕੁਲਵਿੰਦਰ ਟੁੱਟਿਆ ਹੋਇਆ ਮੋਬਾਇਲ ਵੇਖ ਗੁਰਜੀਤ ਦੇ ਥੱਪੜ ਮਾਰਦਾ ਹੈ, ਉਧਰ ਕੈਲਾ ਘਰ ਵੜਦਿਆਂ ਇਹ ਸਾਰਾ ਕੁਝ ਵੇਖ ਲੈਂਦਾ ਹੈ। ਕੁਲਵਿੰਦਰ ਆਪਣੇ ਬਾਪੂ ਦੇ ਡਰ ਕਰਕੇ ਚੁਬਾਰੇ ਜਾਂ ਚੜਿਆ ਤੇ ਬੂਹਾ ਬੰਦ ਕਰ ਲਿਆ।
ਗੁਰਜੀਤ ਨੇ ਚੁਬਾਰੇ ੜਦੇ ਬੂਹੇ ਖੋਲ੍ਹਣ ਲਈ ਕੁਲਵਿੰਦਰ ਨੂੰ ਵਾਜ ਮਾਰੀ ਪਰ ੳੁਸ ਨੇ ਬੂਹਾ ਨਾ ਖੋਲਿਆ। ਕੈਲੇ ਵੀ ਚੁਬਾਰੇ ਚੜ ਆਇਆ ਤੇ ਗੁਰਜੀਤ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਰੋਂਦਾ ਹੋਇਆ ਆਖਦੈ ਕੀ ਹੋਇਆ ਧੀਏ ਕੀ ਗੱਲ ਏ ਮੈਨੂੰ ਦੱਸ ।ਗੁਰਜੀਤ ਭੁੱਬਾਂ ਮਾਰਦੀ ਆਪਣੇ ਬਾਪੂ ਨੂੰ ਆਖਦੀ ਹੈ ਕਿ ਬਾਪੂ ਆਪਾਂ ਪੱਟੇ ਗਏ ਨਸ਼ਿਆਂ ਨੇ ਆਪਣਾ ਘਰ ਬਰਬਾਦ ਕਰ ਦਿੱਤਾ ਆਪਣਾ ਕੁਲਵਿੰਦਰ ਸ਼ਹਿਰ ਨਸ਼ੇ ਕਰਨ ਵਾਲੇ ਮੁੰਡਿਆਂ ਨਾਲ ਜਾ ਰਲਿਆ ਨਸ਼ੇ ਕਰਦਾ ਵੀਰਾ ਨਸ਼ੇ ਬਾਪੂ । ਇਹ ਸੁਣ ਕੈਲਾ ਗੁੰਮ ਸੁੰਮ ਜਿਹਾ ਹੋ ਜਾਂਦਾ ਹੈ ਸਾਰੇ ਘਰ ਵਿੱਚ ਕੁਝ ਪਲਾਂ ਲਈ ਸੁੰਨ ਪਸਰ ਜਾਂਦੀ ਹੈ ਕੈਲੈ ਨੂੰ ਇੰਝ ਲੱਗਿਆ ਕਿ ਉਸ ਦੇ ਵੱਡੇ ਅਫਸਰ ਵਾਲੇ ਸੁਪਨੇ ਚਕਨਾਚੂਰ ਹੋ ਗੲੇ।
ਆਪਣੇ ਆਪ ਨੂੰ ਸੰਭਾਲ ਦਾ ਹੋਇਆ ਬੋਲਦਾ ” ਧੀਏ ਹੁਣ ਤੂੰ ਹੀ ਬਚਾ ਸਕਦੀ ਏਂ ਆਪਣੇ ਡੁੱਬਦੇ ਪਰਿਵਾਰ ਨੂੰ ਤੂੰ ਹੀ ਕੁਝ ਕਰ ਮੈਨੂੰ ਤਾਂ ਕੁਝ ਨੀ ਸਮਝ ਆ ਰਿਹਾ ਤੂੰ ਹੀ ਕੁਝ ਦੱਸ ਹੁਣ ਕੀ ਕਰੀਏ ਕਿੱਧਰ ਜਾਈਏ, ਤੇਰੀ ਮਾਂ ਤੋਂ ਬਾਅਦ ਜੇ ਘਰ ਬਚਿਆ ਤਾਂ ਇੱਕ ਤੇਰੇ ਕਰਕੇ ਹੀ ਬਚਿਆ, ਜੇ ਧੀਏ ਮੈਂ ਤੈਨੂੰ ਪੜਾਇਆ ਲਿਖਾਇਆ ਹੁੰਦਾ ਤਾਂ ਅੱਜ ਮੇਰੇ ਵੱਡੇ ਅਫਸਰ ਵਾਲਾ ਸੁਪਨਾ ਪੁੱਤ ਤਾਂ ਪੂਰਾ ਨਹੀਂ ਕਰ ਸਕਿਆ ਤੂੰ ਮੇਰੀ ਧੀ ਮੇਰਾ ਪੁੱਤ ਬਣ ਹੀ ਕਰ ਦਿੰਦੀ। ਕੁਲਵਿੰਦਰ ਅੰਦਰ ਬੈਠਾ ਆਪਣੇ ਬਾਪੂ ਦੇ ਮਨ ਦੇ ਇਹ ਬੋਲ ਸੁਣ ਰਿਹਾ ਸੀ ।
ਗੁਰਜੀਤ ਨੇ ਆਪਣੇ ਬਾਪੂ ਨੂੰ ਕਿਹਾ ” ਬਾਪੂ ਜੀ ਤੁਸੀਂ ਫ਼ਿਕਰ ਨਾ ਕਰੋ ਆਪਾਂ ਵੀਰੇ ਨੂੰ ਚੰਗੀ ਖੁਰਾਕ ਤੇ ਹਰਰੋਜ ਯੋਗਾ ਕਰਵਾਵਾਂਗੇ, ਮੈਨੂੰ ਮੇਰੇ ਵੀਰ ਤੇ ਮਾਣ ਹੈ ਇਹ ਨਸ਼ਾ ਤੇ ਨਸ਼ੇ ਵਾਲੀ ਭੈੜੀ ਸੰਗਤ ਵੀ ਛੱਡ ਦੇਵੇਗਾ, ਨਾਲੇ ਤੁਹਾਡੇ ਵੱਡੇ ਅਫਸਰ ਵਾਲਾ ਸੁਪਨਾ ਵੀ ਪੁਰਾ ਕਰੇਗਾ।
ਇਹ ਸੁਣ ਕੁਲਵਿੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗੲੇ ੳੁਸ ਨੇ ਬੂਹਾ ਖੋਲ੍ਹਿਆ ਤੇ ਆਪਣੇ ਬਾਪੂ ਤੇ ਭੈਣ ਦੇ ਗਲ ਲੱਗ ਰੋ ਰੋ ਕਹਿਣ ਲੱਗਾ ਬਾਪੂ ਮੈਂ ਤਹਾਨੂੰ ਬਹੁਤ ਧੋਖਾ ਦਿੱਤਾ, ਚਾਹੇ ਮੇਰੀ ਭੈਣ ਅਨਪੜ ਹੈ ਪਰ ਅੱਜ ਇਸ ਦੇ ਹੋਂਸਲੇ ਤੇ ਗਿਆਨ ਨੇ ਮੇਰੇ ਸੁੱਤੇ ਜ਼ਮੀਰ ਨੂੰ ਜਗਾ ਦਿੱਤਾ ।
ਬਾਪੂ ਹੁਣ ਤੇਰਾ ਸੁਪਨਾ ਨੀ ਟੁੱਟਣ ਨੀ ਦੇਣਾ ਨਾਲੇ ਮੇਰੀ ਭੈਣ ਨੂੰ ਮੈਂ ਇੱਕ ਚੰਗਾ ਭਰਾ ਬਣ ਦਿਖਾਉਣਾ।
ਹੁਣ ਕੁਲਵਿੰਦਰ ਹਰ ਰੋਜ਼ ਯੋਗ ਕੇਂਦਰ ਜਾਦਾਂ ਤੇ ਚੰਗੀ ਖੁਰਾਕ ਰਾਹੀਂ ਉਸ ਨੇ ਨਸ਼ਾ ਛੱਡ ਦਿੱਤਾ ਅਤੇ ਪੇਪਰਾਂ ਦੀ ਤਿਆਰੀ ਲਈ ਵੀ ਉਸ ਨੇ ਦਿਨ ਰਾਤ ਪੜ੍ਹਾਈ ਕੀਤੀ।
ਅੱਜ ਕੁਲਵਿੰਦਰ ਡੀ ਸੀ ਤਾਂ ਚਾਹੇ ਨਹੀਂ ਬਣਿਆ ਪਰ ਉਸਦੀ ਭੈਣ ਦੀ ਸਿਆਣਪ ਨਾਲ ਉਹ ਅੱਜ ਐਸ.ਡੀ.ਐਮ ਦੇ ਅਹੁਦੇ ਤੇ ਬਿਰਾਜਮਾਨ ਹੈ।
ਕੁਲਵਿੰਦਰ ਦੀ ਇਹ ਸਾਰੀ ਮੇਹਨਤ ਵੇਖ ਉਸ ਦੇ ਪੁਰਾਣੇ ਨਸ਼ੇੜੀ ਸਾਥੀਆਂ ਨੇ ਵੀ ਯੋਗ ਕੇਂਦਰ ਦੇ ਰਾਹ ਫੜ ਲਏ।
ਇਹ ਸਭ ਕੁਲਵਿੰਦਰ ਦੀ ਭੈਣ ਗੁਰਜੀਤ ਦੁਆਰੇ ਆਪਣੇ ਭਰਾ ਦੇ ਨਸ਼ੇੜੀ ਦੋਸਤਾਂ ਨੂੰ ਸਿੱਧੇ ਰਸਤੇ ਲਿਆਉਣ ਦੇ ਯਤਨ ਸਦਕੇ ਹੀ ਹੋ ਸਕਿਆ ਜਿਸ ਉਹ ਵੀ ਅੱਜ ਚੰਗਾ ਤੇ ਸੁਖੀ ਜੀਵਨ ਬਤੀਤ ਕਰਨ ਲੱਗੇ। ਕੈਲਾ ਵੀ ਹੁਣ ਸੱਥ ਵਿਚ ਜਾ ਬੈਠਦਾ ਹੈ ਸਭ ਨੂੰ ਹੁਣ ਕਰਨੈਲ ਸਿੰਘ ਕਹਿ ਬਲਾਉਂਦੇ ਹਨ ਉਹ ਧੀਆਂ ਪੜਾਉਣ ਬਾਰੇ, ਨਸ਼ਿਆਂ ਦੇ ਅੰਤ ਬਾਰੇ ਅਤੇ ਕਸਰਤ ਬਾਰੇ ਜਾਗਰੂਕ ਕਰਦਾ ਸਭ ਨੂੰ ਮਾੜੀ ਸੰਗਤ ਤੋਂ ਦੂਰ ਰਹਿਣ ਲਈ ਕਹਿੰਦਾ ਹੈ ।
ਅੱਜ ਕਰਨੈਲ ਸਿੰਘ ਦਾ ਸਾਰਾ ਪਰਿਵਾਰ ਖੁਸ਼ੀ ਖੁਸ਼ੀ ਜਿੰਦਗੀ ਬਿਤਾ ਰਿਹਾ ਹੈ।
ਤੁਹਾਡਾ ਦਾਸ
ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ, ਮਾਲੇਰਕੋਟਲਾ
ਸੰਗਰੂਰ
9417545100