ਦੇਸ਼ ਦੇ ਲੋਕੀਂ

ਪਰਮਜੀਤ ਲਾਲੀ

(ਸਮਾਜ ਵੀਕਲੀ)

ਦੇਸ਼ ਦੇ ਲੋਕੀਂ ਤਾਂ ਭੁੱਖੇ ਮਰੀ ਜਾਂਦੇ ਨੇ,
ਅਮੀਰ ਹੀ ਅਮੀਰ ਹੋਰ ਬਣੀ ਜਾਂਦੇ ਨੇ,
ਕਿਹਦਾ ਏ ਵਿਕਾਸ ਇਹ ਦਸ ਲੀਡਰਾ,
ਖੁਦਕੁਸ਼ੀਆਂ ਕਿਸਾਨ ਜਿਹੜੇ ਕਰੀ ਜਾਂਦੇ ਨੇ,
ਦੇਸ਼ ਦੇ ਲੋਕੀਂ ਤਾਂ ਭੁੱਖੇ….
ਲੱਖਾਂ ਵਿੱਚ ਭੱਤੇ ਅਤੇ ਤਨਖਾਹਾਂ ਥੋਡਿਆਂ,
ਖਰੀਦ ਦੇ ਜਮੀਨ ਤੁਸੀਂ ਭਾਅ ਕੌਡੀਆਂ-੨
ਪੈਸੇ ਵਾਲ਼ੇ ਹੀ ਨੇ ਸੱਭ ਜਿੱਤਾਂ ਜਿੱਤਦੇ,
ਬਿਨਾਂ ਪੈਸੇ ਵਾਲ਼ੇ ਸਭ ਹਰੀ ਜਾਂਦੇ ਨੇ,
ਦੇਸ਼ ਦੇ ਲੋਕੀਂ ਤਾਂ ਭੁੱਖੇ…….
ਸਾਨੂੰ ਮੰਦਰਾਂ ਮਸੀਤਾਂ ਤੇ ਲੜ੍ਹਾਈ ਰੱਖਦੇ,
A C ਗੱਡੀਆਂ ਨੇ ਆਪ ਹਾਈ ਫ਼ਾਈ ਰੱਖਦੇ,-੨
ਓਹਨਾਂ ਦੇਸ਼ ਬਾਰੇ ਦੱਸੋ ਕਿ ਸੋਚਣਾ,
ਜਿਹੜੇ ਧਰਮਾਂ ਦੇ ਨਾਮ ਉੱਤੇ ਲੜੀ ਜਾਂਦੇ ਨੇਂ,
ਦੇਸ਼ ਦੇ ਲੋਕੀਂ ਤਾਂ ਭੁੱਖੇ………
ਕਿੱਥੇ ਭਗਤ ਸਿੰਘ ਦਾ ਖੁਆਬ ਰੌਲਤਾ,
ਵਿੱਚ ਨਸ਼ਿਆਂ ਦੇ ਦੇਸ਼ ਦਾ ਜਵਾਨ ਰੋਲਤਾ -੨
ਹੱਥ ਡਿਗਰੀ ਤੇ ਮਿਲੇ ਉਤੋਂ ਡਾਂਗ ਖਾਣ ਨੂੰ,
ਬੱਸ ਫਾਰਮ ਹੀ ਨੌਕਰੀ ਦੇ ਭਰੀ ਜਾਂਦੇ ਨੇਂ,
ਦੇਸ਼ ਦੇ ਲੋਕੀਂ ਤਾਂ ਭੁੱਖੇ…….
ਭੁੱਖੇ ਢਿੱਡ ਅਤੇ ਭਰੇ ਨੇ ਗੋਦਾਮ ਮਿੱਤਰੋ,
ਚੋਰ ਕੁਤੀ ਨਾਲ਼ ਰਲ਼ ਲੱਗੇ ਖਾਣ ਮਿੱਤਰੋ -੨
ਜੈ ਸੜ ਯੇ ਅਨਾਜ਼ ਰੋੜਦੇ ਸਮੁੰਦਰੀ,
ਵੇਖੋ ਕੈਸਿਆਂ ਸਕੀਮਾਂ ਇਹ ਘੜੀ ਜਾਂਦੇ ਨੇਂ,
ਦੇਸ਼ ਦੇ ਲੋਕੀਂ ਤਾਂ ਭੁੱਖੇ ਮਰੀ ਜਾਂਦੇ ਨੇਂ,
ਅਮੀਰ ਹੀ ਅਮੀਰ ਹੋਰ ਬਣੀ ਜਾਂਦੇ ਨੇਂ………
 ਪਰਮਜੀਤ ਲਾਲੀ
Previous articleਕਾਂਗਰਸ ਸੇਵਾ ਦਲ ਪੰਜਾਬ ਵਿਧਾਨ ਸਭਾ ਚੋਣਾਂ ’ਚ ਨਿਭਾਏਗੀ ਅਹਿਮ ਰੋਲ-ਪ੍ਰਧਾਨ ਜੋਤੀ ਖੰਨਾ
Next articleਖੇਤੀ ਕਾਨੂੰਨਾਂ ਦਾ ਵਿਰੋਧ: ਕਿਸਾਨਾਂ ਨੇ ਕੇਐਮਪੀ ਐਕਸਪ੍ਰੈਸ ਵੇਅ ਰੋਕਿਆ