ਦੇਸ਼ ’ਚ ਕਰੋਨਾ ਦੇ ਰਿਕਾਰਡ 16922 ਕੇਸ

ਨਵੀਂ ਦਿੱਲੀ (ਸਮਾਜਵੀਕਲੀ):  ਭਾਰਤ ਵਿੱਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾਵਾਇਰਸ ਦੇ ਰਿਕਾਰਡ 16,922 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 4,73,105 ਹੋ ਗਈ ਜਦਕਿ 418 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 14,894 ਹੋ ਗਿਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਮੇਂ ਕਰੋਨਾ ਦੇ 1,86,514 ਸਰਗਰਮ ਕੇਸ ਹਨ ਜਦਕਿ ਹੁਣ ਤੱਕ 2,71,696 ਮਰੀਜ਼ ਠੀਕ ਹੋਏ ਹਨ।

ਦੇਸ਼ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 57.43 ਫੀਸਦ ਹੋ ਗਈ ਹੈ। ਮਹਾਰਾਸ਼ਟਰ, ਤਾਮਿਲ ਨਾਡੂ, ਦਿੱਲੀ, ਗੁਜਰਾਤ ਤੇ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਵੱਧ ਕਰੋਨਾ ਪੀੜਤ ਸੂਬੇ ਹਨ। ਸਿਹਤ ਮੰਤਰਾਲੇ ਅਨੁਸਾਰ ਕਰੋਨਾ ਕਾਰਨ ਮਹਾਰਾਸ਼ਟਰ ’ਚ ਹੁਣ ਤੱਕ 6,739, ਦਿੱਲੀ ’ਚ 2,365, ਗੁਜਰਾਤ ’ਚ 1,735, ਤਾਮਿਲ ਨਾਡੂ ’ਚ 866, ਯੂਪੀ ’ਚ 596, ਪੱਛਮੀ ਬੰਗਾਲ ’ਚ 591, ਮੱਧ ਪ੍ਰਦੇਸ਼ ’ਚ 534, ਹਰਿਆਣਾ ’ਚ 188, ਜੰਮੂ ਕਸ਼ਮੀਰ ’ਚ 88, ਹਿਮਾਚਲ ਪ੍ਰਦੇਸ਼ ’ਚ 8, ਚੰਡੀਗੜ੍ਹ ’ਚ 6 ਮੌਤਾਂ ਹੋ ਚੁੱਕੀਆਂ ਹਨ।

Previous articleਕੈਰੋਂ ’ਚ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਦਾ ਕਤਲ
Next articleਅਮਰੀਕੀ ਕੌਮੀ ਪਾਰਕਾਂ ’ਚ ਵਿਦੇਸ਼ੀ ਨਾਗਰਿਕਾਂ ਤੋਂ ਵੱਧ ਫ਼ੀਸ ਉਗਰਾਹੁਣ ਦੀ ਮੰਗ