ਦੇਸ਼ ’ਚ ਕਰੋਨਾ ਦੇ ਕੇਸ 84 ਲੱਖ ਤੋਂ ਪਾਰ

ਨਵੀਂ ਦਿੱਲੀ (ਸਮਾਜ ਵੀਕਲੀ) : ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾਵਾਇਰਸ ਦੇ 47,638 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕਰੋਨਾ ਦੇ ਕੁੱਲ ਕੇਸ 84 ਲੱਖ ਤੋਂ ਪਾਰ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਇਸ ਸਮੇਂ ਕਰੋਨਾਵਾਇਰਸ ਦੇ 84,11,724 ਕੇਸ ਹਨ ਜਦਕਿ ਚੌਵੀ ਘੰਟਿਆਂ ਅੰਦਰ 670 ਹੋਰ ਮੌਤਾਂ ਹੋਣ ਨਾਲ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 1,24,985 ਹੋ ਗਈ ਹੈ।

ਦੇਸ਼ ਵਿੱਚ 77,65,966 ਕਰੋਨਾ ਦੇ ਮਰੀਜ਼ ਸਿਹਤਯਾਬ ਹੋਣ ਨਾਲ ਕਰੋਨਾ ਪੀੜਤਾਂ ਤੇ ਸਿਹਤਯਾਬ ਹੋਣ ਦੀ ਕੌਮੀ ਦਰ 92.32 ਫੀਸਦ ਹੋ ਗਈ ਹੈ ਜਦਕਿ ਕਰੋਨਾ ਕਾਰਨ ਮਰਨ ਵਾਲਿਆਂ ਦੀ ਦਰ 1.49 ਫੀਸਦ ਹੈ। ਦੇਸ਼ ਵਿੱਚ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 5,20,773 ਹੈ ਜੋ ਕਿ ਕੁੱਲ ਕੇਸਾਂ ਦਾ 6.19 ਫੀਸਦ ਹਿੱਸਾ ਬਣਦਾ ਹੈ। ਅੱਜ ਲਗਾਤਾਰ ਅੱਠਵੇਂ ਦਿਨ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 6 ਲੱਖ ਤੋਂ ਹੇਠਾਂ ਬਣੀ ਹੋਈ ਹੈ। ਮੰਤਰਾਲੇ ਅਨੁਸਾਰ ਲੰਘੇ ਚੌਵੀ ਘੰਟਿਆਂ ਅੰਦਰ ਮਹਾਰਾਸ਼ਟਰ ’ਚ 256, ਦਿੱਲੀ ’ਚ 66, ਪੱਛਮੀ ਬੰਗਾਲ ’ਚ 54, ਛੱਤੀਸਗੜ੍ਹ ’ਚ 44, ਕਰਨਾਟਕ ’ਚ 31, ਤਾਮਿਲ ਨਾਡੂ ’ਚ 28, ਉੱਤਰ ਪ੍ਰਦੇਸ਼ ’ਚ 27 ਅਤੇ ਕੇਰਲ ’ਚ 26 ਮੌਤਾਂ ਹੋਈਆਂ ਹਨ।

Previous article‘ਟੈਲੀਕਾਮ ਕੰਪਨੀਆਂ ਟਰਾਈ ਨੂੰ ਵਿਸ਼ੇਸ਼ ਟੈਰਿਫਾਂ ਦਾ ਖ਼ੁਲਾਸਾ ਕਰਨ’
Next articleਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਵੇਗਾ: ਅਮਿਤ ਸ਼ਾਹ