‘ਟੈਲੀਕਾਮ ਕੰਪਨੀਆਂ ਟਰਾਈ ਨੂੰ ਵਿਸ਼ੇਸ਼ ਟੈਰਿਫਾਂ ਦਾ ਖ਼ੁਲਾਸਾ ਕਰਨ’

ਨਵੀਂ ਦਿੱਲੀ (ਸਮਾਜ ਵੀਕਲੀ) :ਸੁਪਰੀਮ ਕੋਰਟ ਨੇ ਅਹਿਮ ਨਿਰਦੇਸ਼ ਦਿੰਦਿਆਂ ਟੈਲੀਕਾਮ ਕੰਪਨੀਆਂ ਨੂੰ ਹੁਕਮ ਦਿੱਤਾ ਹੈ ਕਿ ਊਹ ਵਿਸ਼ੇਸ਼ ਟੈਰਿਫ਼ਾਂ ਅਤੇ ਖਪਤਕਾਰਾਂ ਨੂੰ ਦਿੱਤੀਆਂ ਗਈਆਂ ਪੇਸ਼ਕਸ਼ਾਂ ਬਾਰੇ ਟਰਾਈ ਕੋਲ ਖ਼ੁਲਾਸਾ ਕਰਨ। ਟਰਾਈ ਦੀ ਅੰਤਰਿਮ ਅਰਜ਼ੀ ਨੂੰ ਸਵੀਕਾਰ ਕਰਦਿਆਂ ਚੀਫ਼ ਜਸਟਿਸ ਐੱਸ ਏ ਬੋਬੜੇ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਟਰਾਈ ਸਿਸਟਮ ’ਚ ਪਾਰਦਰਸ਼ਿਤਾ ਲਿਆਊਣਾ ਚਾਹੁੰਦਾ ਹੈ ਅਤੇ ਇਸ ਨੂੰ ਗ਼ੈਰਕਾਨੂੰਨੀ ਨਹੀਂ ਆਖਿਆ ਜਾ ਸਕਦਾ ਹੈ। ਊਨ੍ਹਾਂ ਕਿਹਾ ਕਿ ਟਰਾਈ ਦਾ ਫਰਜ਼ ਹੈ ਕਿ ਊਹ ਜਾਣਕਾਰੀ ਨੂੰ ਗੁਪਤ ਰੱਖੇ ਅਤੇ ਇਸ ਦਾ ਪਤਾ ਹੋਰ ਕੰਪਨੀਆਂ ਜਾਂ ਕਿਸੇ ਹੋਰ ਵਿਅਕਤੀ ਨੂੰ ਨਾ ਲੱਗੇ।

Previous articleਉਨਾਓ ਕੇਸ: ਸੇਂਗਰ ਦੀ ਅਪੀਲ ’ਤੇ ਸੀਬੀਆਈ ਤੋਂ ਜਵਾਬ ਤਲਬ
Next articleਦੇਸ਼ ’ਚ ਕਰੋਨਾ ਦੇ ਕੇਸ 84 ਲੱਖ ਤੋਂ ਪਾਰ