ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ

ਹੁਸ਼ਿਆਰਪੁਰ/ ਸ਼ਾਮਚੁਰਾਸੀ  (ਚੁੰਬਰ) (ਸਮਾਜ ਵੀਕਲੀ): ਮਿਸ਼ਨ ਫਹਿਤ ਤਹਿਤ ਅੱਜ ਸਿਵਲ ਸਰਜਨ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨਸਾਰ ਸਿਵਲ ਹਸਪਤਾਲ ਦੇ ਐਮ. ਸੀ. ਐਚ. ਵਾਰਡ ਵਿੱਚ 5 ਅਗਸਤ ਤੋ 19 ਅਗਸਤ 2020 ਤੱਕ ਚੱਲਣ ਵਾਲੇ ਦਸਤ ਰੋਕੂ ਪੰਦਰਵਾੜਾ (  ਇਨਟੈਨਸੀਫਾਈਡ ਡਾਇਰੀਆ ਕੰਟਰੋਲ ਫੋਰਟ ਨਾਈਟ ) ਦੀ ਸ਼ੁਰੂਆਤ ਕੀਤੀ ਗਈ ਇਸ ਮੋਕੇ ਜਿਲਾਂ ਟੀਕਾਂਕਰਨ ਅਫਸ਼ਰ ਡਾ ਗੁਰਦੀਪਸਿੰਘ ਕਪੂਰ ਨੇ ਦੱਸਿਆ ਕਿ ਦਸਤ ਰੋਗ ਜਿਆਦਾ 0 ਤੋ 5 ਸਾਲ ਤੱਕ ਦੇ ਬੱਚਿਆਂ  ਵਿੱਚ ਹੁੰਦਾ ਹੈ ਅਤੇ ਬਰਸਾਤਾ ਦੇ ਮੌਸਮ ਦੋਰਾਨ ਦਸਤ ਰੋਗ ਦੀ ਸੰਭਵਾਨਾ ਹੋਰ ਵੀ ਵੱਧ ਜਾਦੀ ਹੈ ।

ਇਸ ਪੰਦਰਵਾੜੇ ਦੋਰਾਨ  ਘਰ ਵਿੱਚ ਜੀਵਨ ਰੱਖਿਆ ਘੋਲ ( ਉ. ਆਰ. ਐਸ. ਦੇ ਪੈਕਟ ਵੰਡੇ ਜਾਣਗੇ ਅਤੇ ਨਾਲ ਹੀ ਜਿੰਕ ਦੀਆਂ ਗੋਲੀਆਂ ਵੀ ਦਿੱਤੀਆਂ ਜਾਣਗੀਆ ਇਸ ਤੋ ਇਲਾਵਾਂ ਜਿਲੇ ਦੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਤੋਰ ਉ. ਆਰ. ਐਸ. ਅਤੇ ਜਿੰਕ ਕਾਰਨਰ ਵੀ ਸਥਾਪਿਤ ਕੀਤੇ ਗਏ ਹਨ ਜਿਥੇ ਡਾਇਰੀਆਂ ਹੋਣ ਦੀ ਸੂਰਤ ਵਿੱਚ ਜੀਵਨ ਰੱਖਿਅਕ ਘੋਲ ਨੂੰ ਬਨਾਉਣ ਵਾਰੇ ਜਾਣਕਾਰੀ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਆਸ਼ਾ ਵਰਕਾਰਾਂ ਘਰ ਘਰ ਜਾ ਕੇ 0 ਤੋ 5 ਸਾਲ ਤੱਕ ਦੇ ਦਸਤ ਤੋ ਪੀੜਤ ਬੱਚਿਆ ਦਾ ਪਛਾਣ ਕਰਨ ਤੋ ਬਆਦ ਉਹਨਾੰ ਨੂੰ ਉ. ਆਰ. ਐਸ. ਤੇ ਜਿੰਕ ਦੀਆਂ ਗੋਲੀਆਂ ਦੇਣਗੀਆਂ ਜਿਨਾ ਦਾ ਇਲਾਜ ਘਰ ਵਿੱਚ ਨਹੀ ਹੋ ਸਕਦਾ ਉਹਨਾਂ ਨੂੰ ਹਸਪਤਾਲ ਰੈਫਰ ਕੀਤਾ ਜਾਵੇਗਾਂ ਇਸ ਮੋਕੇ ਬੱਚਿਆਂ ਦੇ ਮਾਹਿਰ ਡਾ ਪ੍ਰਦੀਪ ਭਾਟੀਆਂ ਨੇ ਦੱਸਿਆ ਕਿ ਦਸਤ ਕਾਰਨ ਬੱਚਿਆ ਵਿੱਚ ਪਾਣੀ ਦਾ ਕਮੀ ਹੋ ਜਾਦੀ ਹੈ ।

ਜਿਸ ਕਾਰਨ ਬੱਚਾ ਸੁਸਤ ਤੇ ਨਿਢਾਲ ਹੋ ਜਾਦਾ ਹੈ । ਜੀਵਨ ਰੱਖਿਆਕ ਘੋਲ ਅਤੇ ਜਿੰਕ ਦੀਆਂ ਗੋਲੀਆਂ ਦਸਤ ਰੋਗ ਨੂੰ ਦੂਰ ਕਰਦੀਆਂ ਹਨ । ਦਸਤ ਦੀ ਪਹਿਚਾਣ ਸਬੰਧੀ ਉਹਨਾਂ ਦੱਸਿਆ ਕਿ ਬੱਚਾਂ 2 ਮਹੀਨੇ ਤੋ ਛੋਟਾ ਹੈ ਪਤਲਾ ਪਖਾਨਾ ਕਰਦਾ ਹੈ  ਜਾਂ 2 ਤੋ 2 ਮਹੀਨੇ ਤੋ ਪੰਜ ਸਾਲ ਤੱਕ ਦਾ ਬੱਚਾ 24 ਘੰਟੇ ਵਿੱਚ ਤਿਨ ਤੋ ਵੱਧ ਵਾਰ ਪਤਲਾਂ ਪਾਣੀ ਵਾਲਾ ਪਖਾਨਾ ਕਰਦਾ ਹੈ ਤਾ ਦਸਤ ਰੋਗ ਕਹਿਲਾਉਦਾ ਹੈ । ਉਹਨਾਂ ਦੱਸਿਆ ਕਿ ਬੱਚੇ ਦਸਤ ਰੋਗ ਤੋ ਬਚਣ ਵਾਸਤੇ ਬਹੁਤ ਜਰੂਰੀ ਹੈ ਹੱਥਾ ਦੀ ਸਫਾਈ ਜੇਕਰ ਬੱਚਿਆ ਤੀਬਰ ਦਸਤ ਹੋਣ ਤਾਂ ਤਰੰਤ ਨਜਦੀਕੀ ਸਿਹਤ ਕੇਦਰ ਵਿੱਚ ਲੈ ਕੇ ਜਾਊ । ਇਸ ਮੋਕੇ ਡਾ ਪ੍ਰਦੀਪ ਭਾਟੀਆ, ਡਾ ਹਰਨੂਰ ਕੋਰ , ਡਾ ਪੂਜਾ ਗੋਇਲ ਡਾਇਟੀਸ਼ਨ , ਡਾ ਮੀਤ , ਮਾਸ ਮੀਡੀਆ ਅਫਸਰ ਗੁਰਜੀਸ ਕੋਰ , ਸੁਰਿੰਦਰ ਵਾਲੀਆ, ਕਲਵੰਤ ਕੋਰ, ਰਾਜਵਿੰਦਰ ਕੋਰ , ਪਰਮਜੀਤ ਕੋਰ ,ਅਮਨਦੀਪ ਸਿੰਘ , ਆਦਿ ਹਾਜਰ ਸਨ ।

Previous articleਜਿਲੇ ਵਿੱਚ 8 ਕਰੋਨਾ ਪਾਜੇਟਿਵ ਮਰੀਜ ਮਿਲਣ ਨਾਲ ਮਰੀਜਾਂ ਦੀ ਗਿਣਤੀ 601
Next articleਭੁੱਖ ਹੜਤਾਲ ਗਿਆਰੇ ਵੇ ਦਿਨ ਵਿੱਚ ਸ਼ਾਮਿਲ