ਈਲਿੰਗ- ਸਾੳੂਥਾਲ ਦੇ ਸਾਬਕਾ ਮੇਅਰ ਸ੍ਰੀ ਤੇਜ਼ ਰਾਮ ਬਾਘਾ ਜੀ ਨਹੀਂ ਰਹੇ

ਲੰਡਨ (ਰਾਜਵੀਰ ਸਮਰਾ) – ਲੰਡਨ ਚ-ਈਲਿੰਗ- ਸਾੳੂਥਾਲ ਦੇ ਸਾਬਕਾ ਮੇਅਰ ਸ੍ਰੀ ਤੇਜ਼ ਰਾਮ ਬਾਘਾ ਦਾ ਕੱਲ੍ਹ ਦਿਹਾਂਤ ਹੋ ਗਿਆ | ਉਹ ਕੁਝ ਦਿਨਾਂ ਤੋਂ ਬੀਮਾਰ ਸਨ | ਤੇਜ਼ ਰਾਮ ਬਾਘਾ 2013 ਤੋਂ 2014 ਤੱਕ ਈਲਿੰਗ ਦੇ ਡਿਪਟੀ ਮੇਅਰ ਅਤੇ 2014 ਤੋਂ 2015 ਤੱਕ ਮੇਅਰ ਰਹੇ | ਸ੍ਰੀ ਤੇਜ਼ ਰਾਮ ਬਾਘਾ 1964 ਤੋਂ ਬਰਤਾਨੀਆ ਆਏ ਅਤੇ ਉਹ ਪੇਸ਼ੇ ਵਜੋਂ ਅਧਿਆਪਕ ਸਨ | ਸ੍ਰੀ ਬਾਘਾ 1994 ‘ਚ ਪਹਿਲੀ ਵਾਰ ਕੌਂਸਲਰ ਬਣੇ | ਜਲੰਧਰ ਜ਼ਿਲ੍ਹੇ ਦੇ ਪਿੰਡ ਜੌਹਲਾਂ ਦੇ ਜੰਮਪਲ ਸ੍ਰੀ ਤੇਜ਼ ਰਾਮ ਬਾਘਾ ਜਿਥੇ ਕੌਂਸਲ ਦੇ ਕਈ ਅਹਿਮ ਅਹੁਦਿਆਂ ‘ਤੇ ਰਹੇ, ਉਥੇ ਹੀ ਇੰਡੀਅਨ ਵਰਕਰਜ਼ ਐਸੋਸੀਏਸ਼ਨ, ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਆਦਿ ਸਮੇਤ ਕਈ ਜਥੇਬੰਦੀਆਂ ਅਤੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਸਰਗਰਮ ਮੈਂਬਰ ਸਨ | ਐਮ. ਪੀ. ਵਰਿੰਦਰ ਸ਼ਰਮਾ, ਲੰਡਨ ਅਸੈਂਬਲੀ ਮੈਂਬਰ ਡਾ. ਉਂਕਾਰ ਸਿੰਘ ਸਹੋਤਾ, ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਸ੍ਰੀ ਜੋਗਰਾਜ ਅਹੀਰ ਸਮੇਤ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ, ਹਿੰਮਤ ਸਿੰਘ ਸੋਹੀ, ਕੌਂਸਲਰ ਰਾਜੂ ਸੰਸਾਰਪੂਰੀ, ਜਸਕਰਨ ਜੋਹਲ, ਨਛੱਤਰ ਕਲਸੀ, ਇੰਡੀਅਨ ਓਵਰਸੀਜ਼ ਕਾਂਗਰਸ ਲੰਡਨ ਦੇ ਪ੍ਰਧਾਨ ਜੋਗਾ ਸਿੰਘ ਢਡਵਾੜ, ਸੁਖਦੇਵ ਸਿੰਘ ਅੌਜਲਾ, ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

Previous articleਅਕਾਲੀ ਵਰਕਰਾਂ ਨੇ ਲਾਂਡਰਾਂ-ਖਰੜ ਸੜਕ ’ਤੇ ਆਵਾਜਾਈ ਰੋਕੀ
Next articleOne Day National Conference “In Diasporas”organized in New Delhi