ਦਲੇਰ ਮਹਿੰਦੀ ਭਾਜਪਾ ’ਚ ਸ਼ਾਮਲ

ਬੌਲੀਵੁੱਡ ਗਾਇਕ ਦਲੇਰ ਮਹਿੰਦੀ ਅੱਜ ਭਾਜਪਾ ’ਚ ਸ਼ਾਮਲ ਹੋ ਗਏ। ਦਿੱਲੀ ਵਾਸੀ ਗਾਇਕ ਮਹਿੰਦੀ ਨੂੰ ਪਾਰਟੀ ’ਚ ਸ਼ਾਮਲ ਕਰਨ ਦੀ ਰਸਮ ਸੂਬਾ ਪ੍ਰਧਾਨ ਮਨੋਜ ਤਿਵਾੜੀ, ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਤੇ ਵਿਜੈ ਗੋਇਲ ਨੇ ਨਿਭਾਈ। ਪਾਰਟੀ ਵਿਚ ਸ਼ਾਮਲ ਹੁੰਦਿਆਂ ਸਾਰ ਹੀ ਦਲੇਰ ਮਹਿੰਦੀ ਨੇ ਭਾਜਪਾ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਦਲੇਰ ਮਹਿੰਦੀ ਦੇ ਰਿਸ਼ਤੇ ਵਿਚ ਕੁੜਮ ਲੱਗਦੇ ਗਾਇਕ ਹੰਸ ਰਾਜ ਹੰਸ ਨੂੰ ਭਾਜਪਾ ਨੇ ਉੱਤਰ-ਪੱਛਮੀ ਦਿੱਲੀ ਸੰਸਦੀ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ ਮਨੋਜ ਤਿਵਾੜੀ ਨੇ ਮਹਿੰਦੀ ਨੂੰ ਭਾਜਪਾ ’ਚ ਸ਼ਾਮਲ ਕਰਨ ਬਾਰੇ ਪਾਰਟੀ ਇੰਚਾਰਜ ਸ਼ਿਆਮ ਜਾਜੂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਸਹਿਮਤੀ ਦੇ ਦਿੱਤੀ। ਦਲੇਰ ਮਹਿੰਦੀ ਪਹਿਲਾਂ ਦਿੱਲੀ ਕਮੇਟੀ ਦੀਆਂ ਚੋਣਾਂ ਦੌਰਾਨ ਅਕਾਲੀਆਂ ਦਾ ਅਸਿੱਧੇ ਤੌਰ ’ਤੇ ਸਾਥ ਦਿੰਦੇ ਰਹੇ ਹਨ। ਹੁਣ ਉਹ ਆਪਣੇ ਕੁੜਮ ਹੰਸ ਰਾਜ ਹੰਸ ਲਈ ਉੱਤਰੀ-ਪੱਛਮੀ ਦਿੱਲੀ ਤੋਂ ਵੀ ਪ੍ਰਚਾਰ ਕਰਨਗੇ। ਬਿਹਾਰ ਦੇ ਪਟਨਾ ਦੇ ਜੰਮਪਲ ਮਹਿੰਦੀ ਦੀ ਕੌਮਾਂਤਰੀ ਪੱਧਰ ’ਤੇ ਪਛਾਣ ਹੈ।

Previous articleਮੋਦੀ ਨੇ ਬਾਦਲ ਤੋਂ ਆਸ਼ੀਰਵਾਦ ਲਿਆ
Next articleਪਹਿਲਾਂ ਫ਼ਸਲ ਰੁਲੀ ਤੇ ਹੁਣ ਕਿਸਾਨ