(ਸਮਾਜ ਵੀਕਲੀ)
ਮੈ ਕਿਸਾਨ ਪੰਜਾਬ ਦਾ ਬੋਲਦਾ
ਦਿੱਲੀਏ ਕਹਿੰਦਾ ਮੈ ਲਲਕਾਰ।
ਸਾਡੇ ਹੱਕ ਤੂੰ ਜਬਰੀ ਦੱਬ ਰਹੀ
ਨੀ ਤੂੰ ਸ਼ਰਮ ਨੂੰ ਹੱਥ ਕੁਝ ਮਾਰ।।
ਸਾਡੇ ਪੁਰਖਿਆਂ ਕਰਕੇ ਤਾਜ ਇਹ
ਜਿਸ ਦਾ ਕਰਦੀ ਏ ਤੂੰ ਹੰਕਾਰ।
ਤੂੰ ਇਤਿਹਾਸ ਫੋਲ ਕੇ ਦੇਖ ਲੈ
ਇਹ ਅਣਖੀ ਪੰਜਾਬੀ ਸਰਦਾਰ।।
ਪੰਗਾ ਲੈ ਨਾ ਤੂੰ ਕੁਝ ਸੋਚ ਲੈ
ਨੀ ਕਰ ਲੈ ਫਿਰ ਤੂੰ ਮੁੜ ਵਿਚਾਰ।।
ਠੰਡ ਦੇ ਵਿੱਚ ਕਿਸਾਨ ਨੂੰ ਰੋਲ ਨਾ।
ਸ਼ੜਕ ਤੇ ਬੈਠੇ ਛੱਡ ਪਰਿਵਾਰ।।
ਤੈਨੂੰ ਮਹਿੰਗੀ ਪੈਜੂ ਜਿਦ ਤੇਰੀ
ਨ ਦਿੱਲੀਏ ਫੋਕੇ ਦਬਕੇ ਮਾਰ।।
ਸਾਡੀ ਅਣਖ ਨੂੰ ਹੱਥ ਜੇ ਪਾ ਲਿਆ
ਝੱਲਣਾਂ ਔਖਾ ਹੋ ਜਾਊ ਵਾਰ।।
ਤੇਰੀ ਹਿੱਕ ਤੇ ਨੱਚਣਾ ਦਿੱਲੀਏ।
ਨਾ ਪੰਜਾਬੀਆਂ ਨੂੰ ਵੰਗਾਰ।।
ਸ਼ੇਰਗਿੱਲ ਹੈ ਸੱਚੀਆਂ ਲਿਖ ਰਿਹਾ।
ਨੀ ਤੇਰਾ ਟੁੱਟ ਜਾਣਾਂ ਹੰਕਾਰ।।
ਗੁਰਵਿੰਦਰ ਸਿੰਘ ਸ਼ੇਰਗਿੱਲ
ਲੁਧਿਆਣਾ ਮੋਬਾਈਲ 9872878501