ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)

ਅਮੀਰੀ ਦਾ ਪੌਦਾ ਹਮੇਸ਼ਾਂ ਪਾਪ ਦੀ ਜ਼ਮੀਨ ਉਪਰ ਹੀ ਉਗਦਾ ਹੈ। ਸੋ ਇਸ ਲਈ ਜੇ ਅਸੀਂ ਸਮਝੀਏ ਤਾਂ ਪ੍ਰਸਿੱਧ ਹੋਣ ਨਾਲੋਂ ਸਾਡਾ ਇਮਾਨਦਾਰ ਹੋਣਾ ਜ਼ਿਆਦਾ ਜਰੂਰੀ ਤੇ ਮਹੱਤਵਪੂਰਨ ਹੁੰਦਾ ਹੈ।

ਜਿਸ ਵੀ ਇਨਸਾਨ ਦਾ ਵਪਾਰ ਜਾਂ ਕਾਰੋਬਾਰ ਝੂਠ ਦੇ ਸਹਾਰੇ ਚਲਦਾ ਹੈ ਉਹ ਅਮੀਰ ਤਾਂ ਹੋ ਜਾਂਦਾ ਹੈ, ਪਰ ਉਸਦੀ ਮਾਣ ਮਰਿਯਾਦਾ ਖ਼ਤਮ ਹੋ ਜਾਂਦੀ ਹੈ। ਅੱਗ ਦੇ ਸਾੜੇ ਦਾ ਦਾਗ਼ ਵੀ ਸਮਾਂ ਪਾ ਕੇ ਮਿਟ ਜਾਂਦਾ ਹੈ, ਪਰ ਕੀਤੇ ਪਾਪਾਂ ਦੇ ਕਲੰਕ ਦਾ ਦਾਗ਼ ਸਿਵਿਆਂ ‘ਚ ਜਾ ਕੇ ਹੀ ਲਹਿੰਦਾ ਹੈ। ਇੱਕ ਪਲ ਦਾ ਕੀਤਾ ਪਾਪ ਸਾਡੇ ਲਈ ਕਈਆਂ ਵਰ੍ਹਿਆਂ ਦਾ ਕਸ਼ਟ ਬਣ ਜਾਂਦਾ ਹੈ।

ਝੂਠ ਨਾਲ ਸਮਝੋਤਾ ਕਰਨ ਵਾਲੇ ਲੋਕ, ਸਾਨੂੰ ਕੁਦਰਤ ਦੀ ਬਖਸ਼ਿਸ਼ ਕੀਤੀ ਬਹੁਤ ਵੱਡੀ ਤਾਕਤ ਦੀ ਦੌਲਤ ਨੂੰ ਨਸ਼ਟ ਕਰ ਲੈਂਦੇ ਹਨ।
ਦੁਨਿਆਵੀ ਲਾਲਚਾਂ ਕਾਰਨ ਹੀ ਅਸੀਂ ਝੂਠ ਬੋਲਣ ਅਤੇ ਪਾਪ ਕਰਨ ਵੱਲ ਪ੍ਰੇਰਿਤ ਹੁੰਦੇ ਹਾਂ ਤੇ ਦੁੱਖਾਂ ਦੇ ਜਾਲ ਵਿਚ ਫਸ ਜਾਂਦੇ ਹਾਂ ਤੇ ਹੋਰਾਂ ਦੇ ਫਸਣ ਦਾ ਕਾਰਨ ਵੀ ਬਣ ਜਾਂਦੇ ਹਾਂ।

ਕਿਉਂਕਿ ਪਾਪ ਕਰਦੇ ਸਮੇਂ ਹੀ ਸਜ਼ਾ ਦੇ ਬੀਜ਼ ਨਾਲ ਹੀ ਬੀਜ਼ੇ ਜਾਂਦੇ ਹਨ। ਵੱਡੇ ਹੋਏ ਸਾਨੂੰ ਖੁਦ ਹੀ ਕੱਟਣੇ ਪੈਦੇ ਹਨ।
ਮੈਨੂੰ ਜੇ ਕੋਈ ਪੁੱਛੇ ਕਿ…ਦੁਸ਼ਟ ਅਤੇ ਸੱਪ ਵਿਚੋਂ ਕੌਣ ਚੰਗਾ? ਜਵਾਬ ਇਹ ਹੋਣਾ ਚਾਹੀਦਾ ਹੈ ਕਿ… ‘ ਸੱਪ ‘। ਕਿਉਂਕਿ ਸੱਪ ਸਾਨੂੰ ਛੇੜਿਆ ਕੱਟਦਾ ਹੈ, ਪ੍ਰੰਤੂ ਦੁਸ਼ਟ ਹਰ ਸਮੇਂ ਹੀ ਮੌਕੇ ਦੀ ਤਲਾਸ਼ ਵਿਚ ਹੁੰਦਾ ਹੈ ਸਹੀ ਸਮਾਂ ਆਉਣ ਤੇ ਮੌਕਾ ਕਦੇ ਖੁਝਣ ਨਹੀਂ ਦਿੰਦਾ। ਮੁਕਦੀ ਗੱਲ ਆਪਾਂ ਖੁਦ ਨੀਂਦ ਚ ਜਾਗੀਏ…

*ਸਾਡੇ ਕਰਮ ਹੀ ਸਾਡੀ ਪਹਿਚਾਣ ਬਣਾਉਂਦੇ ਨੇ,*
*ਇੱਕੋ ਨਾਮ ਦੇ ਤਾਂ ਉੰਝ ਹਜ਼ਾਰਾਂ ਲੋਕ ਜਿਉਂਦੇ ਨੇ!*
*ਸੋਹਣੇ ਨੈਣ ਨਕਸ਼ ਵੀ ਸਾਡੀ ਪਹਿਚਾਣ ਹੁੰਦੇ ਨੇ,*
*ਸਤਿਕਾਰ ਆਪਾਂ ਇੱਕ-ਦੂਜੇ ਦੇ ਗੁਣਾਂ ਦਾ ਕਰੀਏ!*

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦਗੀ
Next articleਕੁਦਰਤ ਦੇ ਰੰਗ