ਤੂੰਬੀ ਦੇ ਬੇਤਾਜ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਪਦਮ ਸ਼੍ਰੀ ਐਵਾਰਡ ਦੀ ਮੰਗ

ਫੋਟੋ : -ਮਨੋਹਰ ਧਾਰੀਵਾਲ ਅਤੇ ਸਰਬਜੀਤ ਚਿਮਟੇ ਵਾਲੀ।

ਈਵਨਿੰਗ ਏਟੀਫੌਰ ਬੁਲੇਟਿੰਨ (ਚੁੰਬਰ) (ਸਮਾਜ ਵੀਕਲੀ)– ਪੰਜਾਬੀ ਸੱਭਿਆਚਾਰ ਗਾਇਕੀ ਦੇ ਬਾਬਾ ਬੋਹੜ ਸਵ. ਉਸਤਾਦ ਲਾਲ ਚੰਦ ਯਮਲਾ ਜੱਟ ਜਿੰਨ•ਾਂ ਨੇ ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੰਜਾਬੀ ਲੋਕ ਗਾਇਕੀ ਵਿਚ ਆਪਣਾ ਇਕ ਵਿਸ਼ੇਸ਼ ਨਾਮ ਬਣਾਇਆ ਹੈ ਅਤੇ ਪੂਰੇ ਵਿਸ਼ਵ ਵਿਚ ਪ੍ਰਸਿੱਧੀ ਹਾਸਲ ਕਰਦਿਆਂ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ ਹੈ।

ਉਨ•ਾਂ ਦੇ ਮਾਣ ਸਨਮਾਨ ਵਿਚ ਉਸਤਾਦ ਗਾਇਕ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕਰਨਾ ਸਰਕਾਰ ਦਾ ਫਰਜ਼ ਹੈ। ਲਾਲ ਚੰਦ ਯਮਲਾ ਜੱਟ ਦੀ ਸਾਰੀ ਉਮਰ ਪੰਜਾਬੀ ਸੱਭਿਆਚਾਰ ਗਾਇਕੀ ਨੂੰ ਦੇਣ ਕਰਕੇ ਇਸ ਐਵਾਰਡ ਨਾਲ ਸਨਮਾਨਿਤ ਕਰਨਾ ਇਕ ਸੱਚੀ ਸ਼ਰਧਾਂਜਲੀ ਹੋਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਨੋਹਰ ਧਾਰੀਵਾਲ ਗਾਇਕ ਅਦਾਕਾਰ ਪ੍ਰੋਡਿਊਸਰ ਅਤੇ ਉਪ ਪ੍ਰਧਾਨ ਐਸ ਬੀ ਸੀ ਵੈਲਫੇਅਰ ਫਰੰਟ ਪੰਜਾਬ ਨੇ ਕੀਤਾ। ਯਮਲਾ ਜੱਟ ਜੀ ਦੇ ਪਰਿਵਾਰ ਦੇ ਨਾਲ ਨਾਲ ਉਹਨਾਂ ਦੇ ਸ਼ਾਗਿਰਦ ਆਪਣੀ ਗਾਇਕੀ ਦੇ ਕਰਕੇ ਆਪਣਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕਰ ਰਹੇ ਹਨ।

ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ ਗਾਇਕੀ ਦੀ ਲੜੀ ਨੂੰ ਉਹਨਾਂ ਦੇ ਪੁੱਤਰ ਜਸਦੇਵ ਯਮਲਾ ਜੀ ਨੇ ਅੱਗੇ ਤੋਰਿਆ ਅਤੇ ਹੁਣ ਉਸ ਲੜੀ ਨੂੰ ਜਸਦੇਵ ਯਮਲਾ ਜੀ ਦੀ ਧਰਮ ਪਤਨੀ ਸਰਬਜੀਤ ਚਿਮਟੇ ਵਾਲੀ ਗਾਇਕੀ ਰਾਹੀਂ ਅੱਗੇ ਤੋਰ ਰਹੇ ਹਨ ਅਤੇ ਇਹ ਸਾਰਾ ਪਰਿਵਾਰ ਪੰਜਾਬੀ ਸੱਭਿਆਚਾਰ ਗਾਇਕੀ ਨਾਲ ਜੁੜਿਆ ਹੋਇਆ ਹੈ। ਮਨੋਹਰ ਧਾਰੀਵਾਲ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਯਮਲਾ ਪਰਿਵਾਰ ਨੂੰ ਇਸ ਸਨਮਾਨ ਨਾਲ ਸਨਮਾਨਿਤ ਕਰਕੇ ਪੰਜਾਬੀ ਗਾਇਕੀ ਦਾ ਮਾਣ ਵਧਾਇਆ ਜਾਵੇਗਾ।

Previous articleਦੁੱਖ ਦਰਦ
Next articleKashmir-centric Pak terror group Jaish active in Afghanistan