ਚੇਨੱਈ (ਸਮਾਜ ਵੀਕਲੀ) : ਤਾਮਿਲ ਨਾਡੂ ਸਰਕਾਰ ਨੇ ਕੋਵਿਡ-19 ਮਹਾਮਾਰੀ ਕਾਰਨ ਸੂਬੇ ’ਚ ਲਾਗੂ ਲੌਕਡਾਊਨ 31 ਅਗਸਤ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਅੱਜ ਕੀਤੇ ਗਏ ਐਲਾਨ ’ਚ ਕਿਹਾ ਗਿਆ ਹੈ ਕਿ ਲੌਕਡਾਊਨ ਦੌਰਾਨ ਹੋਰ ਵੀ ਛੋਟਾਂ ਦਿੱਤੀਆਂ ਜਾਣਗੀਆਂ ਜਿਨ੍ਹਾਂ ’ਚ ਨਿੱਜੀ ਅਦਾਰਿਆਂ ਦੇ ਦਫ਼ਤਰਾਂ ’ਚ ਵੱਧ ਗਿਣਤੀ ’ਚ ਮੁਲਾਜ਼ਮਾਂ ਨੂੰ ਆਉਣ ਦੀ ਇਜਾਜ਼ਤ ਅਤੇ ਹੋਟਲ ਤੇ ਰੈਸਤਰਾਂ ’ਚ ਬੈਠ ਕੇ ਖਾਣ ਦੀ ਇਜਾਜ਼ਤ ਦੇਣਾ ਸ਼ਾਮਿਲ ਹੈ। ਮੁੱਖ ਮੰਤਰੀ ਪਲਾਨੀਸਵਾਮੀ ਨੇ ਕਿਹਾ ਹਰ ਐਤਵਾਰ ਨੂੰ ਪਾਬੰਦੀਆਂ ਲਾਗੂ ਰਹਿਣਗੀਆਂ।
HOME ਤਾਮਿਲ ਨਾਡੂ ਸਰਕਾਰ ਨੇ ਲੌਕਡਾਊਨ 31 ਅਗਸਤ ਤੱਕ ਵਧਾਇਆ