ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਮੰਤਰੀ ਮੰਡਲ ’ਚ ਵਾਧਾ

ਸ਼ਿਮਲਾ (ਸਮਾਜ ਵੀਕਲੀ) : ਹਿਮਾਚਲ ਪ੍ਰਦੇਸ਼ ’ਚ 2017 ’ਚ ਜੈਰਾਮ ਠਾਕੁਰ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਮੰਤਰੀ ਮੰਡਲ ’ਚ ਵਾਧਾ ਕਰਕੇ ਤਿੰਨ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਮੰਤਰੀ ਮੰਡਲ ’ਚ ਕੈਬਿਨਟ ਮੰਤਰੀਆਂ ਵਜੋਂ ਪਾਉਂਟਾ ਸਾਹਿਬ ਦੇ ਵਿਧਾਇਕ ਸੁਖਰਾਮ ਚੌਧਰੀ, ਨੂਰਪੁਰ ਤੋਂ ਵਿਧਾਇਕ ਰਾਕੇਸ਼ ਪਠਾਨੀਆ ਤੇ ਘੁਮਾਰਵੀਂ ਤੋਂ ਵਿਧਾਇਕ ਰਾਜਿੰਦਰ ਗਰਗ ਨੂੰ ਸ਼ਾਮਲ ਕੀਤਾ ਗਿਆ ਹੈ। ਰਾਜਪਾਲ ਬੰਡਾਰੂ ਦੱਤਾਤ੍ਰੇਆ ਨੇ ਰਾਜ ਭਵਨ ’ਚ ਕਰਵਾਏ ਸਮਾਗਮ ’ਚ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਸਮਾਗਮ ਦੌਰਾਨ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕੀਤਾ ਗਿਆ। ਸੁਖਰਾਮ ਤੇ ਰਾਜਿੰਦਰ ਗਰਗ ਨੇ ਹਿੰਦੀ ’ਚ ਜਦਕਿ ਪਠਾਨੀਆ ਨੇ ਅੰਗਰੇਜ਼ੀ ’ਚ ਸਹੁੰ ਚੁੱਕੀ।

Previous articleHUM cover for contractual workers in Haryana
Next articleਤਾਮਿਲ ਨਾਡੂ ਸਰਕਾਰ ਨੇ ਲੌਕਡਾਊਨ 31 ਅਗਸਤ ਤੱਕ ਵਧਾਇਆ