ਢੋਲ ਦੇ ਡਗੇ ਤੇ ਸਰੋਤਿਆਂ ਨੂੰ ਨਚਾਉਣ ਵਾਲਾ ਢੋਲੀ – ਸੁਰਿੰਦਰ

ਸੁਰਿੰਦਰ

 

            ਦੋਸਤੋ ਗੱਲ ਚਾਹੇ ਨੱਚਣ ਦੀ ਹੋਵੇ ਚਾਹੇ ਗਾਉਣ ਦੀ ਢੋਲ ਤੋਂ ਬਿਨਾ ਸੱਖਣਾ ਹੈ | ਢੋਲ ਸੰਗੀਤ ਦੀ ਦੁਨੀਆ ਦਾ ਐਸਾ ਵਿਲੱਖਣ ਸਾਜ ਹੈ ਜਿਸ ਨੂੰ ਮਿਊਜ਼ਿਕ ਦੀ ਦੁਨੀਆ ਵਿਚ ਬਹੁਤ ਅਹਿਮੀਅਤ ਹੈ ਤੇ ਢੋਲ ਦਾ ਡੱਗਾ ਵੱਜਦਿਆਂ ਹੀ ਢੋਲ ਦੀ ਤਾਲ ਤੇ ਪੱਥਰ ਵੀ ਥਿਰਕਣ ਲੱਗਦੇ ਹਨ| ਪੰਜਾਬ ਦਾ ਐਸਾ ਹੀ ਇਕ ਨਾਮਵਰ ਢੋਲੀ ਹੈ ਸੁਰਿੰਦਰ ਸਿੰਘ |ਜਿਸ ਦੇ ਢੋਲ ਦੇ ਡੱਗੇ ਨੇ ਪੂਰੀ ਮਿਊਜ਼ਿਕ ਇੰਡਸਟਰੀ ਵਿਚ ਪੂਰੀ ਧੂਮ ਮਚਾਈ ਹੋਈ ਹੈ| ਸੁਰਿੰਦਰ ਸਿੰਘ ਢੋਲੀ ਸੰਗੀਤ ਦਾ ਐਸਾ ਆਸ਼ਿਕ ਹੈ ਜਿਸ ਨੇ ਢੋਲ ਨੂੰ ਐਸੀ ਸੰਜੀਦਗੀ ਅਤੇ ਸੁਹਿਰਦਤਾ  ਨਾਲ ਵਜਾਇਆ ਹੈ ਕਿ ਸੁਣਨ ਵਾਲੇ ਤੇ ਗਾਉਣ ਵਾਲੇ ਉਸ ਦੇ ਮੁਰੀਦ ਬਣ ਕੇ ਰਹਿ ਗਏ| ਪਿਤਾ ਜੋਗਿੰਦਰ ਸਿੰਘ ਤੇ ਮਾਤਾ ਸ਼੍ਰੀਮਤੀ ਦਲਬੀਰ ਕੌਰ ਦੇ ਜਾਏ ਸੁਰਿੰਦਰ ਸਿੰਘ ਨੇ ਨਿੱਕੀ ਉਮਰੇ ਹੀ ਢੋਲ ਨਾਲ ਆਸ਼ਿਕੀ ਕਰ ਲਈ ਸੀ |

ਜਿਲਾ ਤਰਨਤਾਰਨ ਦੇ ਪਿੰਡ ਨਾਗੋਕੇ ਵਿਚ 30 ਅਪ੍ਰੈਲ 1983 ਨੂੰ ਜਨਮੇ ਸੁਰਿੰਦਰ ਸਿੰਘ ਨੇ ਢੋਲ ਦੀਆ ਬਾਰੀਕੀਆਂ ਉਸਤਾਦ ਬਿੱਕਰ ਸਿੰਘ ਦੀ ਅਥਾਹ ਸੇਵਾ ਕਰ ਕੇ  ਸਿੱਖੀਆ ਭੰਗੜੇ ਦੇ ਨੈਸ਼ਨਲ ਪੱਧਰ ਦੇ  ਮੁਕਾਬਲਿਆਂ ਵਿਚ ਢੋਲ ਪਲੇਅ ਕਰਨ ਤੋ ਬਾਅਦ ਪੰਜਾਬੀ ਗਾਣਿਆ ਵਿੱਚ ਢੋਲ ਪਲੇਅ ਕਰਨਾ ਸ਼ੁਰੂ ਕੀਤਾ | ਢੋਲ ਦੇ ਟਿਕਵੇ ਹੱਥ ਦੀਆ ਗੱਲਾਂ ਪੂਰੀ ਪੰਜਾਬੀ ਸੰਗੀਤ ਇੰਡਸਟਰੀ ਵਿਚ ਹੋਣ ਲੱਗ ਪਈਆ | ਅੱਜਕਲ ਦੇ ਜਿੰਨੇ ਵੀ ਪੰਜਾਬੀ ਲਾਈਵ ਪ੍ਰੋਗਰਾਮ ਹੁੰਦੇ ਹਨ ਅਕਸਰ ਹੀ ਸਟੇਜ ਉਪਰ ਸੁਰਿੰਦਰ ਸਿੰਘ ਦੀ ਸਮੂਲੀਅਤ ਜਰੂਰ ਹੁੰਦੀ ਹੈ | ਪੰਜਾਬ ਦੇ ਨਾਮੀ ਕਲਾਕਾਰ ਸੁਰਿੰਦਰ ਸਿੰਘ ਨੂੰ ਆਪਣੀ ਕਲਾਕਾਰੀ ਤੇ ਪੇਸ਼ਕਾਰੀ ਦਾ ਅਹਿਮ ਮੰਨਦੇ ਹਨ |ਪੰਜਾਬ ਦੇ ਨਾਮਵਰ ਗਾਇਕ ਇੰਦਰਜੀਤ ਨਿੱਕੂ , ਕੁਲਦੀਪ ਰੰਧਾਵਾ , ਸੁਰਜੀਤ ਭੁੱਲਰ ਵਰਗੇ ਅਨੇਕਾਂ ਨਾਮੀ ਕਲਾਕਾਰਾਂ ਨਾਲ ਕੰਮ ਕਰਕੇ ਆਪਣੀ ਕਲਾ ਦਾ ਮੁਜਾਹਰਾ ਕਰਦੇ ਹੋਏ ਸੁਰਿੰਦਰ ਸਿੰਘ ਨੇ ਕਾਫੀ ਨਾਮਣਾ ਖੱਟਿਆ ਹੈ| ਦਰਜਨਾਂ ਗਾਣਿਆਂ ਵਿਚ ਢੋਲ ਪਲੇਅ ਕਰ ਚੁੱਕੇ ਸੁਰਿੰਦਰ ਨੂੰ ਮਾਣ ਹੈ ਕਿ ਉਸ ਨੇ ਪੰਜਾਬ ਦੇ ਹਿੱਟ ਗਾਣਿਆਂ ਵਿਚ ਆਪਣੇ ਢੋਲ ਦੇ ਫਨ ਦਾ ਮੁਜਾਹਰਾ ਕੀਤਾ ਹੈ | ਪੰਜਾਬੀ ਸੰਗੀਤ ਇੰਡਸਟਰੀ ਨੂੰ ਵੀ ਸੁਰਿੰਦਰ ਸਿੰਘ ਵਰਗੇ ਮਹਿਨਤੀ ਹੀਰਿਆ ਤੇ ਮਾਣ ਹੈ | ਪਰਮਾਤਮਾ ਕਰੇ ਸੁਰਿੰਦਰ ਇਸੇ ਤਰਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰਦਾ ਰਹੇ| ਆਮੀਨ !

Previous articleਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਨ ਮੌਕੇ ਤੇ ਸਵੱਛ ਭਾਰਤ ਅਭਿਆਨ ਤਹਿਤ 51 ਬੂਟੇ ਲਗਾਏ
Next articleSA fielders search for ball stuck inside boundary board