ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਨ ਮੌਕੇ ਤੇ ਸਵੱਛ ਭਾਰਤ ਅਭਿਆਨ ਤਹਿਤ 51 ਬੂਟੇ ਲਗਾਏ

ਫੋਟੋ- ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਨ ਮੌਕੇ ਤੇ ਸਵੱਛ ਭਾਰਤ ਅਭਿਆਨ ਤਹਿਤ ਬੂਟੇ ਲਗਾਉਣ ਸਮੇਂ ਬੱਚਿਆਂ ਨਾਲ ਦਿਖਾਈ ਦਿੰਦੇ ਸਮੂਹ ਸਟਾਫ ਤੇ ਪਿੰਡ ਦੇ ਮੋਹਤਵਾਰ ਸੱਜਣ

ਮਹਿਤਪੁਰ –  (ਨੀਰਜ ਵਰਮਾ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਹਿਰਾ ਮੁਸ਼ਤਰਕਾ ਵਿਖੇ ਮੁੱਖ ਅਧਿਆਪਕ ਲਖਵਿੰਦਰ ਸਿੰਘ ਦੇ ਯਤਨਾਂ ਸਦਕਾ ਸਵੱਛ ਅਭਿਆਨ ਤੇ ਵਾਤਾਵਰਨ ਨੂੰ ਮੁੱਖ ਰੱਖਦਿਆਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 150 ਵੇਂ ਜਨਮ ਦਿਵਸ ਤੇ ਯੂਨੀਅਨ ਬੈਂਕ ਆਫ ਇੰਡੀਆਂ ਬਰਾਂਚ ਮਹਿਤਪੁਰ ਵੱਲੋਂ 51 ਬੂਟੇ ਲਗਾਏ ਗਏ। ਇਸ ਕਾਰਜ ਨੂੰ ਕਰਨ ਲਈ ਵਿਸ਼ੇਸ਼ ਤੌਰ ਤੇ ਮੈਨੇਜਰ ਯੂਨੀਅਨ ਬੈਂਕ ਆਫ ਇੰਡੀਆਂ ਮਨੀਸ਼ ਕੁਮਾਰ ਤੇ ਆਰ. ਡੀ. ਓ. ਭਾਨਾ ਰਾਮ ਦੇਵਾਸੀ ਪਹੁੰਚੇ।

                   ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜਰੀ ਚ ਬੂਟੇ ਲਗਾਏ ਗਏ। ਸਕੂਲ ਮੁਖੀ ਲਖਵਿੰਦਰ ਸਿੰਘ ਤੇ ਪਿੰਡ ਦੇ ਮੋਹਤਵਾਰਾਂ ਵੱਲੋਂ ਯੂਨੀਅਨ ਬੈਂਕ ਦੇ ਸਟਾਫ ਦਾਧੰਨਵਾਦ ਕੀਤਾ ਗਿਆ ਤੇ ਸਮੂਹ ਬੱਚਿਆਂ ਨੂੰ ਜਿੰਦਗੀ ਚ ਬੂਟਿਆਂ ਦੀ ਮਹੱਤਤਾ ਬਾਰੇ ਦੱਸਿਆਂ ਗਿਆ। ਹਰੇਕ ਬੱਚੇ ਨੂੰ ਆਪਣੇ ਘਰ ਤੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ, ਧਰਮ ਸਿੰਘ, ਕੇਵਲ ਸਿੰਘ, ਰਘਬੀਰ ਸਿੰਘ, ਬਲਵੰਤ ਸਿੰਘ, ਬਲਜੀਤ ਸਿੰਘ, ਦਰਬਾਰਾ ਸਿੰਘ, ਰਣਜੀਤ ਸਿੰਘ, ਮੈਡਮ ਦਵਿੰਦਰ ਕੌਰ, ਮੰਗਤ ਰਾਮ, ਨਿਰਮਲ ਸਿੰਘ, ਵੀਰਪਾਲ ਕੌਰ, ਕਮਲਜੀਤ ਕੌਰ, ਸੁਖਜੀਤ ਕੌਰ ਤੇ ਸਮੂਹ ਬੱਚੇ ਹਾਜਰ ਸਨ।

Previous articleਏਕਮ ਪਬਲਿਕ ਸਕੂਲ ਮਹਿਤਪੁਰ ਨੇ ਜੋਨਲ ਪੱਧਰ ਅਥਲੈਟਿਕ  ਮੁਕਾਬਲਿਆਂ ਚ ਮਾਰੀਆਂ ਮੱਲਾਂ
Next articleਢੋਲ ਦੇ ਡਗੇ ਤੇ ਸਰੋਤਿਆਂ ਨੂੰ ਨਚਾਉਣ ਵਾਲਾ ਢੋਲੀ – ਸੁਰਿੰਦਰ