ਟੀ ਵੀ ਐਨ ਆਰ ਆਈ ਵੱਲੋਂ ਵਿਦੇਸ਼ੀ ਧਰਤੀ ਤੇ ਮਿਹਨਤਕਸ਼ ਔਰਤਾਂ ਨੂੰ “ਮਾਣ ਮੱਤੀ ਪੰਜਾਬਣ “ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ

(ਸਮਾਜ ਵੀਕਲੀ)- ਟੀ ਵੀ ਐਨ ਆਰ ਆਈ ਵੱਲੋਂ ਵਿਦੇਸ਼ੀ ਧਰਤੀ ਤੇ ਮਿਹਨਤਕਸ਼ ਔਰਤਾਂ ਨੂੰ ਮਾਣ ਮੱਤੀ ਪੰਜਾਬਣ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਆਪ ਜੀ ਇਸ ਮਾਣਮੱਤੀ ਪੰਜਾਬਣ ਅਵਾਰਡ ਰਾਹੀਂ ਉਹਨਾਂ ਔਰਤਾਂ ਨੂੰ ਸਨਮਾਨਿਤ ਕਰਨ ਜਾ ਰਹੇ ਹੋ ਜਿਹਨਾਂ ਨੇ ਕਲਾ , ਸਾਹਿਤ ਜਾਂ ਸਮਾਜਿਕ ਕਾਰਜਾਂ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾਈ ਹੈ । ਹਾਲਾਂਕਿ ਇਸ ਅਵਾਰਡ ਲਈ 100 ਨਾਮ ਆਪ ਜੀ ਕੋਲ ਆ ਚੁੱਕੇ ਸੀ ਪਰ ਇਹਨਾਂ ਵਿੱਚੋਂ ਆਪ ਜੀ ਨੇ ਬਹੁਤ ਸੋਚ ਵਿਚਾਰ ਤੇ ਸੂਝ ਬੂਝ ਨਾਲ 30 ਔਰਤਾਂ ਨੂੰ ਚੁਣਿਆ ਜਿਹਨਾਂ ਨੇ ਅਲੱਗ ਅਲੱਗ ਖੇਤਰ ਵਿੱਚ ਆਪਣੀ ਮਿਹਨਤ ਸਦਕਾ ਅਲੱਗ ਪਹਿਚਾਣ ਬਣਾਈ ਹੈ ਜੋ ਇਸ ਸਨਮਾਨ ਦੀਆਂ ਅਸਲੀ ਹੱਕਦਾਰ ਸਨ ਤੇ ਉਹਨੂੰ ਨੂੰ ਮਾਣ “ਮੱਤੀ ਪੰਜਾਬਣ ਅਵਾਰਡ“ ਦੇ ਕੇ ਸਨਮਾਨਿਤ ਕੀਤਾ । ਇਸ ਨਾਲ ਉਹਨਾਂ ਔਰਤਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ ਤੇ ਦੂਸਰੀ ਔਰਤਾਂ ਨੂੰ ਵੀ ਕੁਝ ਹੋਰ ਅੱਛਾ ਕਰਨ ਦੀ ਪ੍ਰੇਰਣਾ ਮਿਲੇਗਾ। ਬਹੁਤ ਲੋਕ ਐਸੇ ਹਨ ਜੋਕਿ ਇਹੋ ਜਿਹੇ ਪ੍ਰੋਗਰਾਮ ਉਲੀਕ ਲੈਣਗੇ ਤੇ ਫਿਰ ਪਰਸਨਜ਼ ਤੋਂ ਜਿਹਨਾਂ ਨੂੰ ਉਹਨਾਂ ਨੇ ਇਸ ਅਵਾਰਡ ਲਈ ਸਿਲੇਕਟ ਕੀਤਾ ਹੁੰਦਾ ਹੈ ਉਹਨਾਂ ਤੋਂ ਡੋਨੇਸ਼ਨਜ਼ ਦੀ ਮੰਗ ਕਰਨਗੇ । ਕਈ ਇਨਸਾਨ ਇਸ ਸਥਿਤੀ ਵਿੱਚ ਨਹੀਂ ਹੁੰਦੇ ਕਿ ਉਹਨਾਂ ਦੀ ਮੰਗ ਪੂਰੀ ਕੀਤੀ ਜਾਏ , ਪਰ ਆਪ ਜੀ ਦੀ ਸੋਚ ਤੇ ਜ਼ਜ਼ਬੇ ਨੂੰ ਸਿੱਜਦਾ ਹੈ ਕਿ ਤੁਸੀਂ ਕਿਸੇ ਨੂੰ ਇਹ ਨਹੀਂ ਕਿਹਾ । ਬਲਕਿ ਫ੍ਰੀ ਐਂਟਰੀ ਸੀ ਨਹੀਂ ਤੇ ਐਂਟਰੀ ਟਿਕਟ ਵੀ ਰੱਖੀ ਹੁੰਦੀ ਹੈ ।

ਸਨਮਾਨਿਤ ਕਰਨ ਤੋਂ ਪਹਿਲਾਂ ਸੱਭ ਪਰਸਨਜ਼ ਦੀਆਂ ਪ੍ਰਾਪਤੀਆਂ ਤੇ ਕੰਮਾਂ ਦੇ ਬਾਰੇ ਵਿੱਚ ਡਾਕੂਮੇਂਟਰੀ ਫਿਲਮ ਸਕਰੀਨ ਤੇ ਦਿਖਾਈ ਗਈ ਤੇ ਬਹੁਤ ਗੁਣੀ ਤੇ ਪਿਆਰੀ ਹੋਸਟ ਰੀਤ ਕੌਰ ਜੀ ਵੀ ਮਾਈਕ ਤੇ ਵੀ ਅਵਾਰਡ ਪਰਸਨਜ਼ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕਰ ਰਹੇ ਸਨ ।ਸੱਭ ਸਪਾਨਜ਼ਰ ਤੇ ਪ੍ਰਬੰਧਕਾਂ ਨੂੰ ਵੀ ਆਪ ਜੀ ਨੇ ਸਨਮਾਨਿਤ ਕਰਕੇ ਉਹਨਾਂ ਦਾ ਮਾਣ ਵਧਾਇਆ ਹੈ ਜੀ । ਕਿਸੇ ਵੀ ਪੱਖਪਾਤ ਤੋਂ ਉੱਪਰ ਉੱਠ ਕੇ ਆਪ ਜੀ ਨੇ ਮਾਣ ਮੱਤੀ ਪੰਜਾਬਣਾਂ ਨੂੰ ਸਨਮਾਨਿਤ ਕੀਤਾ ਹੈ । ਆਪ ਜੀ ਦੀ ਸੋਚ ਨੂੰ ਸਿੱਜਦਾ ਹੈ ਜੀ । ਪ੍ਰੋਗਰਾਮ ਨੂੰ ਬਹੁਤ ਹੀ ਸੁਯੋਜਿਤ ਢੰਗ ਨਾਲ ਉਲੀਕਿਆ ਗਿਆ ਸੀ ।

ਇਹੋ ਜਿਹੇ ਉਪਰਾਲੇ ਕਰਕੇ ਤੇ ਸਨਮਾਨ ਆਯੋਜਿਤ ਕਰਕੇ ਹੋਰਨਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਹੋ । ਆਪ ਜੀ ਦੇ ਇਹ ਉਪਰਾਲੇ ਸਲਾਹੁਣਯੋਗ ਹਨ । ਇਸ ਤਰਾਂ ਕਰਕੇ ਤੁਸੀਂ ਪੰਜਾਬ , ਪੰਜਾਬੀ ਤੇ ਪੰਜਾਬੀਅਤ ਦੀ ਵੀ ਸੇਵਾ ਕਰ ਰਹੇ ਹੋ ਤੇ ਮਾਣ ਵਧਾ ਰਹੇ ਹੋ । ਆਪ ਜੀ ਦੀ ਟੀਮ ਦਾ ਹਿੱਸਾ ਬਣਕੇ ਮਾਣ ਮਹਿਸੂਸ ਹੋ ਰਿਹਾ ਹੈ ਜੀ । ਮੇਰੀਆਂ ਸੇਵਾਵਾਂ ਦੀ ਕਦੀ ਵੀ ਲੋੜ ਹੋਏ ਮੈਂ ਹਮੇਸ਼ਾਂ ਹਾਜ਼ਿਰ ਹਾਂ ਜੀ । ਵਾਹਿਗੁਰੂ ਅੱਗੇ ਅਰਜੋਦੜੀ ਕਰਦੇ ਹਾਂ ਕਿ ਉਹ ਆਪ ਜੀ ਨੂੰ ਇਹੋ ਜਿਹੇ ਉਪਰਾਲੇ ਕਰਨ ਦੀ ਹੋਰ ਤੌਫ਼ੀਕ ਬਖ਼ਸ਼ਣ । ਆਪ ਜੀ ਦੀ ਚੜ੍ਹਦੀਕਲਾ ਲਈ ਹਮੇਸ਼ਾਂ ਦੁਆਵਾਂ ਕਰਦੇ ਹਾਂ ਜੀ । ਧੰਨਵਾਦ ਸਹਿਤ ।
“ ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ
ਜਿਸਤੂੰ ਆਪਿ ਕਰਾਇਂਹ “

– ਰਮਿੰਦਰ ਕੌਰ 

Previous articleਰਮਿੰਦਰ ਰੰਮੀ ਨੂੰ ਟੀ ਵੀ ਐਨ ਆਰ ਆਈ ਵੱਲੋਂ ਮਾਣ ਮੱਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ
Next articleKerala, Punjab reach final of inaugural National Beach Soccer Championships