ਡੇਰਾਬੱਸੀ (ਸਮਾਜਵੀਕਲੀ): ਇਥੋਂ ਦੇ ਮੁਬਾਰਿਕਪੁਰ ਖੇਤਰ ਵਿਚ ਕਰੋਨਾ ਦੇ ਅੱਠ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਖੇਤਰ ਵਿਚ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ।
ਲੰਘੇ ਦਿਨ ਵੀ ਇਥੇ 42 ਸਾਲਾਂ ਦੇ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਜੋ ਕੁਛ ਦਿਨ ਪਹਿਲਾਂ ਦਿੱਲੀ ਤੋਂ ਪਰਤਿਆ ਸੀ। ਸਿਹਤ ਵਿਭਾਗ ਵੱਲੋਂ ਮਰੀਜ਼ ਦੇ ਪਰਿਵਾਰਕ ਮੈਂਬਰ ਅਤੇ ਸੰਪਰਕ ਵਿਚ ਆਉਣ ਵਾਲੇ ਕੁੱਲ 42 ਲੋਕਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ ਅੱਜ ਅੱਠ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਖੇਤਰ ਵਿਚ ਅੱਠ ਨਵੇਂ ਮਾਮਲੇ ਆਉਣ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਪ੍ਰਸ਼ਾਸਨ ਵਲੋਂ ਇਹਤਿਆਤ ਵਰਤਦੇ ਹੋਏ ਪਿੰਡ ਮੁਬਾਰਿਕਪੁਰ ਨੂੰ ਸੀਲ ਕਰ ਦਿੱਤਾ ਹੈ।