ਅਧਿਆਪਕ ਦਲ ਪੰਜਾਬ (ਜਵੰਧਾ ) ਦੇ ਵਫਦ ਨੇ ਡੀ ਸੀ ਕਪੂਰਥਲਾ ਤੋ ਸਕੂਲ਼ਾਂ ਦਾ ਸਮਾਂ 11.30 ਵਜੇ ਕਰਨ ਦੀ ਮੰਗ ਕੀਤੀ

ਕੈਪਸ਼ਨ- ਪੀ.ਏ ਟੂ ਡੀ.ਸੀ ਦੇ ਰਾਹੀ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੱਧ ਪੈ ਰਹੀ ਗਰਮੀ ਕਾਰਣ ਸਕੂਲਾਂ ਦਾ ਸਮਾਂ 11.30 ਕਰਨ ਲਈ ਮੰਗ ਨੂੰ ਲੈ ਕੇ ਮੰਗ ਹੋਏ ਅਧਿਆਪਕ ਦਲ ਪੰਜਾਬ (ਜਵੰਧਾ ) ਦੇ ਆਗੂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ (ਜਵੰਧਾ ) ਦਾ ਵਫਦ ਸੁਖਦਿਆਲ ਸਿੰਘ ਝੰਡ ਪ੍ਰਧਾਨ ਕਪੂਰਥਲਾ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ ਪੀ.ਏ ਟੂ ਡੀ.ਸੀ ਸ: ਦਵਿੰਦਰਪਾਲ ਸਿੰਘ ਨੂੰ ਮਿਲਿਆ।ਵਫਦ ਨੇ ਪੀ.ਏ ਟੂ ਡੀ.ਸੀ ਦੇ ਰਾਹੀ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੱਧ ਪੈ ਰਹੀ ਗਰਮੀ ਕਾਰਣ ਸਕੂਲਾਂ ਦਾ ਸਮਾਂ 11.30 ਕਰਨ ਲਈ ਮੰਗ ਪੱਤਰ ਦਿੱਤਾ। ਆਗੂਆਂ ਨੇ ਕਿਹਾ ਕਿ ਬੱਚਿਆਂ ਲਈ ਪਹਿਲਾਂ ਹੀ ਸਕੂਲ ਬੰਦ ਹਨ, ਅਧਿਆਪਕ ਬੱਚਿਆ ਨੂੰ ਆਨਲਾਈਨ ਪੜਾਈ ਕਰਵਾ ਰਹੇ ਹਨ ਤੇ ਵੱਧ ਰਹੀ ਗਰਮੀ ਤੇ ਬਿਜਲੀ ਦੇ ਕੱਟਾਂ ਨੂੰ ਦੇਖਦੇ ਹੋਏ ਸਕੂਲ਼ਾਂ ਦਾ ਸਮਾਂ 11.30 ਵਜੇ ਕਰਨ ਦੀ ਮੰਗ ਕੀਤੀ।

ਇਸ ਦੇ ਨਾਲ ਹੀ ਸਾਲ 2004 ਤੋਂ ਬਾਅਦ ਭਰਤੀ ਮੁਲਾਜਮਾਂ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਜੀ ਦੇ ਰਾਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਮੰਗ ਪੱਤਰ ਦਿੱਤਾ ਗਿਆ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਲ 2017 ਦੇ ਚੌਣਾਵੀ ਮਾਹੌਲ ਦੌਰਾਣ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਕਾਫੀ ਲੰਬੇ ਸਮੇਂ ਤੋਂ ਪੂਰਾ ਨਹੀਂ ਕੀਤਾ ਗਿਆ। ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਆਪਣਾ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਲਾ ਚੌਣਾਵੀ ਵਾਅਦਾ ਜਲਦੀ ਪੂਰਾ ਕਰੇ ਤਾਂ ਜੋ ਪੰਜਾਬ ਸਰਕਾਰ ਦੇ ਮੁਲਾਜਮ ਪੈਨਸ਼ਨ ਪ੍ਰਾਪਤ ਕਰਨ ਨਾਲ ਆਪਣਾ ਬੁਢਾਪਾ ਸੁਰਿੱਖਅਤ ਕਰ ਸਕਣ।

ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ, ਸੁਰਜੀਤ ਸਿੰਘ ਲੱਖਣਪਾਲ, ਹਰਦੇਵ ਸਿੰਘ ਖਾਨੋਵਾਲ, ਗੁਰਮੀਤ ਸਿੰਘ ਖਾਲਸਾ, ਮਨਿੰਦਰ ਸਿੰਘ ਰੂਬਲ, ਕਮਲਜੀਤ ਸਿੰਘ ਮੇਜਰਵਾਲ, ਨਰਿੰਦਰ ਕੁਮਾਰ ਭੰਡਾਰੀ, ਪ੍ਰਮੋਦ ਕੁਮਾਰ, ਗੁਰਪ੍ਰੀਤ ਸਿੰਘ ਮਾਨ ਤੇ ਵੱਸਣਦੀਪ ਸਿੰਘ ਜੱਜ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्टरी ने जून महीने में किया 117 डिब्बों का उत्पाादन
Next articleਰੱਬ