ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨ ਲੈਣ ਦੀ ਅਪੀਲ ਵੀ ਕੀਤੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜਿਲ੍ਹਾ ਇਕਾਈ ਕਪੂਰਥਲਾ ਦੀ ਇਕ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਪ੍ਰਮੋਦ ਕੁਮਾਰ ਸ਼ਰਮਾਂ ਦੀ ਅਗਵਾਈ ਹੇਠ ਵੀਡਿਉ ਕਾਨਫੰਰਸਿੰਗ ਰਾਹੀਂ ਹੋਈ।ਮੀਟਿੰਗ ਵਿੱਚ ਕੇਂਦਰ ਸਰਕਾਰ ਵਲ੍ਹੋਂ ਖੇਤੀ ਬਿੱਲਾਂ,ਬਿਜਲੀ ਸੋਧ ਬਿੱਲ,ਪਰਾਲੀ ਸਾੜਨ ਵਿਰੱਧ ਬਣਾਏ ਗਏ ਆਰਡੀਨੈਂਸਾਂ ਖਿਲਾਫ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ,ਗਿਆਰਾਂ ਦਿਨਾਂ ਤੋਂ ਦਿੱਲੀ ਵਿਖੇ ਚੱਲ ਰਹੇ ਸ਼ਾਂਤਮਈ ਸੰਘਰਸ ਬਾਰੇ ਵੀ ਚਰਚਾ ਕੀਤੀ ਗਈ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨ ਲੈਣ ਦੀ ਅਪੀਲ ਵੀ ਕੀਤੀ।
ਜਿਲ੍ਹਾ ਪ੍ਰਧਾਨ ਪ੍ਰਮੋਦ ਕੁਮਾਰ ਸ਼ਰਮਾਂ,ਸੂਬਾ ਸੱਕਤਰ ਸਰਵਣ ਸਿੰਘ ਅੋਜਲਾ,ਜਿਲ੍ਹਾ ਸੱਕਤਰ ਜਯੋਤੀ ਮਹਿੰਦਰੂ ਅਤੇ ਸਮੂਹ ਆਗੂਆਂ ਵਲ੍ਹੋਂ ਡੂੰਘੇ ਵਿਚਾਰ ਵਟਾਂਦਰੇ ਤੋਂ ਬਾਅਦ ਐਲਾਨ ਕੀਤਾ ਕਿ ੮ ਦਸੰਬਰ ਨੂੰ ਕਿਸਾਨ ਜੱਥੇਬੰਦੀਆਂ ਵਲ੍ਹੋਂ ਭਾਰਤ ਬੰਦ ਦਾ ਸਦਾ ਦਿੱਤਾ ਗਿਆ ਹੈ, ਨੂੰ ਡੀ.ਟੀ.ਐਫ.ਪੰਜਾਬ ਕਪੂਰਥਲਾ ਇਕਾਈ ਪੂਰਨ ਸਮਰਥਣ ਦਿੰਦੀ ਹੈ ਅਤੇ ਜੱਥੇਬੰਦੀ ਇਸ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਦਾ ਐਲਾਨ ਵੀ ਕਰਦੀ ਹੈ।
ਇਸ ਮੌਕੇ ਸੂਬਾ ਸੱਕਤਰ ਸਰਵਣ ਸਿੰਘ ਅੋਜਲਾ,ਜਿਲ੍ਹਾ ਪ੍ਰਧਾਨ ਪ੍ਰਮੋਦ ਕੁਮਾਰ ਸ਼ਰਮਾਂ ਅਤੇ ਜਿਲ੍ਹਾ ਸੱਕਤਰ ਜਯੋਤੀ ਮਹਿੰਦਰੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਆਪਣੇ ਨਾਦਰਸ਼ਾਹੀ ਫੁਰਮਾਨ,ਖੇਤੀ ਬਿੱਲ,ਬਿਜਲੀ ਸ਼ੋਧ ਬਿੱਲ,ਪਰਾਲੀ ਸਾੜਨ ਵਾਲਾ ਆਰਡੀਨੈਂਸ ਵਾਪਸ ਨਾ ਲਏ ਤਾਂ ਇਹ ਦੇਸ਼ ਲਈ ਘਾਤਕ ਸਾਬਿਤ ਹੋਵੇਗਾ ਅਤੇ ਜੱਥੇਬੰਦੀ ਇਸ ਦਾ ਡੱਟਵਾਂ ਵਿਰੋਧ ਕਰੇਗੀ। ਇਸ ਮੀਟਿੰਗ ਵਿੱਚ ਸਰਵ ਸ੍ਰੀ ਸੁੱਚਾ ਸਿੰਘ ਸਾਬਕਾ ਜਿਲ੍ਹਾ ਪ੍ਰਧਾਨ,ਸੁਖਵਿੰਦਰ ਸਿੰਘ ਚੀਮਾਂ ਸਾਬਕਾ ਸੱਕਤਰ,ਚਰਨਜੀਤ ਸਿੰਘ,ਰੋਸ਼ਨ ਲਾਲ,ਅਨਿਲ ਸ਼ਰਮਾਂ,ਦਵਿੰਦਰ ਸਿੰਘ ਵਾਲੀਆ,ਵਿਕਰਮ ਕੁਮਾਰ,ਸੁਖਜੀਤ ਸਿੰਘ,ਸੁਖਵਿੰਦਰ ਸਿੰਘ ਫਗਵਾੜਾ,ਮੇਜਰ ਸਿੰਘ ਭੁੱਲਰ,ਅਮਰਜੀਤ ਸਿੰਘ ਭੁੱਲਰ,ਨਿਰਮਲ ਸਿੰਘ,ਗਰਵਿੰਦਰ ਗਾਂਧੀ,ਨਰਿੰਦਰ ਕੁਮਾਰ ਆਦਿ ਸ਼ਾਮਲ ਸਨ