ਡੀਆਰਡੀਓ ਵੱਲੋਂ ਤਿਆਰ ਕਰੋਨਾ ਰੋਕੂ ਦਵਾਈ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ

  • ਪਾਊਡਰ ਦੇ ਰੂਪ ’ਚ ਤਿਆਰ ਕੀਤੀ ਗਈ ਹੈ ਦਵਾਈ
  • ਕਰੋਨਾ ਦੇ ਗੰਭੀਰ ਮਰੀਜ਼ਾਂ ’ਤੇ ਦਿਖਾਈ ਦਿੱਤਾ ਦਵਾਈ ਦਾ ਚੰਗਾ ਪ੍ਰਭਾਵ

ਨਵੀਂ ਦਿੱਲੀ (ਸਮਾਜ ਵੀਕਲੀ): ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਨੇ ਡੀਆਰਡੀਓ ਵੱਲੋਂ ਤਿਆਰ ਕਰੋਨਾ ਰੋਕੂ ਦਵਾਈ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਦਵਾਈ ਪਾਊਡਰ ਦੇ ਰੂਪ ਵਿਚ ਹੈ ਅਤੇ ਇਸ ਨੂੰ ਪਾਣੀ ਵਿਚ ਘੋਲ ਕੇ ਪੀਤਾ ਜਾ ਸਕੇਗਾ। ਡੀਆਰਡੀਓ ਦੀ ਹੈਦਰਾਬਾਦ ਸਥਿਤ ਲੈਬਾਰਟਰੀ ਨਿਊਕਲੀਅਰ ਮੈਡੀਸਿਨ ਤੇ ਸਹਾਇਕ ਵਿਗਿਆਨ (ਆਈਐੱਨਐੱਮਏਐੱਸ) ਨੇ ਡਾ. ਰੈੱਡੀ ਦੀ ਲੈਬਾਰਟਰੀ ਨਾਲ ਮਿਲ ਕੇ ਦਵਾਈ 2-ਡੀਓਕਸੀ-ਡੀ-ਗਲੂਕੋਜ਼ (2-ਡੀਜੀ) ਤਿਆਰ ਕੀਤੀ ਹੈ।

ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਦੱਸਿਆ ਕਿ 2-ਡੀਜੀ ਦਵਾਈ ਦੇ ਕਲੀਨਿਕਲ ਅਜ਼ਮਾਇਸ਼ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਹ ਦਵਾਈ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਕਰਦੀ ਹੈ ਅਤੇ ਉਨ੍ਹਾਂ ਦੀ ਵਧੇਰੇ ਆਕਸੀਜਨ ’ਤੇ ਨਿਰਭਰਤਾ ਘੱਟ ਕਰਦੀ ਹੈ। ਮੰਤਰਾਲੇ ਨੇ ਦੱਸਿਆ ਕਿ ਪਹਿਲੀ ਮਈ ਨੂੰ ਡਰੱਗਜ਼ ਕੰਟਰੋਲਰ ਨੇ ਕਰੋਨਾ ਦੇ ਦਰਮਿਆਨੇ ਤੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਲਈ ਇਹ ਦਵਾਈ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਦਵਾਈ ਦੀ ਵਰਤੋਂ ਮਗਰੋਂ ਕਰੋਨਾ ਦੇ ਮਰੀਜ਼ਾਂ ਦੀ ਸਿਹਤ ’ਚ ਸੁਧਾਰ ਦੇਖਣ ਨੂੰ ਮਿਲਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਕਸੀਜਨ ਐਕਸਪ੍ਰੈੱਸਾਂ ਨੇ ਦੇਸ਼ ਭਰ ’ਚ 3,400 ਟਨ ਆਕਸੀਜਨ ਪਹੁੰਚਾਈ
Next articleਕਰੋਨਾ ਪਾਬੰਦੀਆਂ ਦੀ ਉਲੰਘਣਾ ਬਰਦਾਸ਼ਤ ਨਹੀਂ: ਕੈਪਟਨ