ਚੀਨੀ ਪੱਤਰਕਾਰਾਂ ਲਈ 90 ਦਿਨਾਂ ਦਾ ਵੀਜ਼ਾ ਕਰ ਸਕਦਾ ਹੈ ਅਮਰੀਕਾ

United States President Donald Trump

ਵਾਸ਼ਿੰਗਟਨ (ਸਮਾਜ ਵੀਕਲੀ): ਟਰੰਪ ਪ੍ਰਸ਼ਾਸਨ ਚੀਨ ਦੇ ਪੱਤਰਕਾਰਾਂ ਲਈ ਅਮਰੀਕਾ ’ਚ ਰਹਿਣ ਦੀ ਮਿਆਦ 90 ਦਿਨਾਂ ਤੱਕ ਸੀਮਤ ਕਰਨ ਅਤੇ ਇਸ ਨੂੰ ਇੰਨੇ ਹੀ ਦਿਨਾਂ ਲਈ ਅੱਗੇ ਵਧਾਉਣ ’ਤੇ ਵਿਚਾਰ ਕਰ ਰਿਹਾ ਹੈ। ਫੈਡਰਲ ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਗ੍ਰਹਿ ਸੁਰੱਖਿਆ ਮੰਤਰਾਲੇ ਦੀ ਇਹ ਤਜਵੀਜ਼ ਵਿਦਿਆਰਥੀਆਂ, ਖੋਜਾਰਥੀਆਂ ਤੇ ਵਿਦੇਸ਼ੀ ਪੱਤਰਕਾਰਾਂ ਦੇ ਸੀਮਤ ਸਮੇਂ ਦੇ ਵੀਜ਼ੇ ਨਾਲ ਹੀ ਜੁੜੀ ਹੋਈ ਹੈ। ਜਾਰੀ ਨੋਟੀਫਿਕੇਸ਼ਨ ਅਨੁਸਾਰ ਆਮ ਤੌਰ ’ਤੇ ਵਿਦੇਸ਼ੀ ਪੱਤਰਕਾਰਾਂ ਦੇ ਰਹਿਣ ਦੀ ਸਮਾਂ ਸੀਮਾ 240 ਦਿਨ ਹੈ ਅਤੇ ਇਸ ਨੂੰ ਇਸ ਮਗਰੋਂ ਇੰਨੇ ਹੀ ਦਿਨ ਲਈ ਅੱਗੇ ਵਧਾਇਆ ਜਾਂਦਾ ਹੈ।

ਚੀਨ ਤੋਂ ਆਉਣ ਵਾਲੇ ਪੱਤਰਕਾਰਾਂ ਨੂੰ ਅਮਰੀਕਾ ਆਈ-ਵੀਜ਼ਾ ਦੇਵੇਗਾ ਜੋ ਸਿਰਫ਼ 90 ਦਿਨਾਂ ਲਈ ਹੋਵੇਗਾ। ਸਬੰਧਤ ਧਿਰਾਂ ਨੂੰ ਇਸ ਨੋਟੀਫਿਕੇਸ਼ਨ ਦਾ ਜਵਾਬ 30 ਦਿਨ ਅੰਦਰ ਦੇਣਾ ਹੈ। ਮਕਾਓ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਦੇ ਪਾਸਪੋਰਟ ਧਾਰਕਾਂ ਨੂੰ ਇਸ ’ਚ ਛੋਟ ਦਿੱਤੀ ਗਈ ਹੈ।

Previous articleਆਰਥਿਕ ਮਾਹਿਰ ਈਸ਼ਰ ਜੱਜ ਆਹਲੂਵਾਲੀਆ ਦਾ ਦੇਹਾਂਤ
Next articleਟੀਕਾ ਆਊਣ ਦੇ ਬਾਵਜੂਦ 20 ਲੱਖ ਮੌਤਾਂ ਹੋਣ ਦਾ ਖ਼ਦਸ਼ਾ