ਵਾਸ਼ਿੰਗਟਨ (ਸਮਾਜ ਵੀਕਲੀ) : ਜੋਅ ਬਿਡੇਨ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮੁਲਕ ਦਾ ‘ਪਹਿਲਾ’ ਨਸਲਪ੍ਰਸਤ ਸਦਰ ਕਰਾਰ ਦਿੱਤਾ ਹੈ। ਡੈਮੋਕਰੈਟਿਕ ਪਾਰਟੀ ਵੱਲੋਂ ਅਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਨੂੰ ਟੱਕਰ ਦੇਣ ਵਾਲੇ ਸੰਭਾਵੀ ਉਮੀਦਵਾਰ ਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੇ ਇਹ ਟਿੱਪਣੀ ਸਰਵਿਸ ਐਂਪਲਾਈਜ਼ ਇੰਟਰਨੈਸ਼ਨਲ ਯੂਨੀਅਨ ਵੱਲੋਂ ਵਿਉਂਤੀ ਮੀਟਿੰਗ ਦੌਰਾਨ ਕਹੀ। ਕਰੋਨਾ ਦੁਆਲੇ ਨਸਲਪ੍ਰਸਤੀ ਦਾ ਜਾਲ ਬੁਣਨ ਤੇ ਟਰੰਪ ਵੱਲੋਂ ਇਸ ਦਾ ‘ਚਾਈਨਾ ਵਾਇਰਸ’ ਵਜੋਂ ਹਵਾਲਾ ਦਿੱਤੇ ਜਾਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬਿਡੇਨ ਨੇ ਟਰੰਪ ’ਤੇ ਨਜ਼ਲਾ ਝਾੜਦਿਆਂ ਕਿਹਾ, ‘ਇਹ ਉਸ ਦਾ ਨਸਲਪ੍ਰਸਤੀ ਫੈਲਾਉਣ ਦਾ ਤਰੀਕਾ ਹੈ।’