ਟਰੰਪ ਵੱਲੋਂ ਜੈਕਸਨਵਿਲੇ ’ਚ ਹੋਣ ਵਾਲਾ ਸੰਮੇਲਨ ਰੱਦ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਕੋਵਿਡ-19 ਦੇ ਸੰਕਟ ਦੇ ਮੱਦੇਨਜ਼ਰ ਅਗਲੇ ਮਹੀਨੇ ਫਲੋਰਿਡਾ ਦੇ ਜੈਕਸਨਵਿਲੇ ’ਚ ਹੋਣ ਵਾਲਾ ਕੌਮੀ ਸੰਮੇਲਨ ਰੱਦ ਕਰ ਰਹੇ ਹਨ। ਮੁੜ ਤੋਂ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਜਾਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਟਰੰਪ ਨੇ ਵ੍ਹਾਈਟ ਹਾਊਸ ’ਚ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਉਨ੍ਹਾਂ ਨੇ ਫਲੋਰਿਡਾ ’ਚ ਕਰੋਨਾਵਾਇਰਸ ਦੇ ਮਾਮਲੇ ਵਧਣ ਕਾਰਨ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ, ‘ਫਲੋਰਿਡਾ ’ਚ ਜਿਸ ਤਰ੍ਹਾਂ ਵੱਡੀ ਗਿਣਤੀ ’ਚ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਅਜਿਹੇ ’ਚ ਉੱਥੇ ਵੱਡਾ ਸੰਮੇਲਨ ਕਰਵਾਉਣ ਦਾ ਇਹ ਸਹੀ ਸਮਾਂ ਨਹੀਂ ਹੈ। ਮੈਂ ਲੋਕਾਂ ਦੀ ਸੁਰੱਖਿਆ ਲਈ ਇਹ ਫ਼ੈਸਲਾ ਕੀਤਾ ਹੈ।’

Previous articlePrince Harry, Meghan ‘did not contribute’ to new book
Next articleਟਰੰਪ ਅਮਰੀਕਾ ਦਾ ‘ਪਹਿਲਾ’ ਨਸਲਪ੍ਰਸਤ ਰਾਸ਼ਟਰਪਤੀ: ਬਿਡੇਨ