ਯੂ. ਕੇ. ‘ਚ ਕੋਰੋਨਾ ਕਾਰਨ 4 ਲੱਖ ਤੋਂ ਵੱਧ ਪਾਸਪੋਰਟ ਦੇ ਕੰਮਾਂ ‘ਚ ਦੇਰੀ

ਲੰਡਨ,  (ਰਾਜਵੀਰ ਸਮਰਾ) (ਸਮਾਜਵੀਕਲੀ):  ਬਰਤਾਨੀਅਾ ‘ਚ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਯੂ. ਕੇ. ਦੇ ਪਾਸਪੋਰਟ ਵਿਭਾਗ ਦੇ ਕੰਮਾਂ ‘ਚ ਵੀ ਦੇਰੀ ਹੋਈ ਹੈ. ਪਾਸਪੋਰਟ ਦਫ਼ਤਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਅਤੇ ਤਾਲਾਬੰਦੀ ਕਾਰਨ 4,00,000 ਤੋਂ ਵੱਧ ਪਾਸਪੋਰਟ ਅਰਜ਼ੀਆਂ ਦੇ ਕੰਮ ‘ਚ ਦੇਰੀ ਹੋਈ ਹੈ. ਵਿਭਾਗ ਦੀ ਮੰਤਰੀ ਬੈਰੋਨੈਸ ਵਿਲੀਅਮਜ਼ ਨੇ ਕਿਹਾ ਹੈ ਕਿ ਵਿਭਾਗ ਦੇ ਕਈ ਕਾਮੇ ਸਵੈ ਇਕਾਂਤਵਾਸ ‘ਚ ਅਤੇ ਹੋਰ ਕਾਰਨਾਂ ਕਰਕੇ ਕੰਮ ‘ਤੇ ਹਾਜ਼ਰ ਨਹੀਂ ਹੋ ਸਕੇ. ਜਿਸ ਕਾਰਨ ਅਜਿਹਾ ਹੋਇਆ ਹੈ ਉਨ੍ਹਾਂ ਕਿਹਾ ਕਿ ਅਰਜ਼ੀਆਂ ਦਾ ਕੰਮ ਜਲਦੀ ਨਿਪਟਾਉਣ ਲਈ ਯਤਨ ਕੀਤੇ ਜਾ ਰਹੇ ਹਨ!
Previous articleਰਾਹਤ ਭਰੀ ਖ਼ਬਰ! ਅਮਿਤਾਭ ਬੱਚਨ ਨੇ ਕਰੋਨਾ ਨੂੰ ਪਾਈ ਮਾਤ, ਰਿਪੋਰਟ ਨੈਗੇਟਿਵ ਆਈ!
Next articleਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ‘ਤੇ ਸਿਹਤ ਮੁਲਾਜ਼ਮ ਭੁੱਖ ਹੜਤਾਲ ‘ਤੇ ਬੈਠੇ