ਝੰਡਾ ਦਿਵਸ ਮੌਕੇ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣ ਦਾ ਪ੍ਰਣ

ਫੋਟੋ ਕੈਪਸ਼ਨ:- ਕਪੂਰਥਲਾ ਵਿਖੇ ਲੋੜਵੰਦਾਂ ਨੂੰ ਮਾਲੀ ਸਹਾਇਤਾ ਦੇ ਚੈੱਕ ਦਿੰਦੇ ਹੋਏ ਕਰਨਲ ਦਲਵਿੰਦਰ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਕਰਨਲ ਦਲਵਿੰਦਰ ਸਿੰਘ, ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਅਫਸਰ, ਕਪੂਰਥਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਦਫਤਰ ਕਪੂਰਥਲਾ ਵਿਖੇ ਮਨਾਇਆ ਗਿਆ। ਉਨ੍ਹਾ ਨੇ ਦੱਸਿਆ ਕਿ ਸੈਨਿਕਾ ਨੇ ਆਪਣੀਆ ਜਵਾਨੀਆ ਅਤੇ ਜਿੰਦੜੀਆ ਦੇਸ਼ ਦੇ ਲੇਖੇ ਲਾ ਕੇ ਦੇਸ਼ ਦੀ ਅਜ਼ਾਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਹੋਇਆ ਹੈ ।

ਇਸ ਦਿਨ ਰਾਸ਼ਟਰ ਆਪਣੇ ਬਹਾਦਰ ਸੈਨਿਕਾ ਵੱਲੋ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ। ਉਨ੍ਹਾ ਨੇ ਇਸ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਦੇਸ਼ ਵਾਸੀ ਆਪਣੀਆਂ ਸੁਰੱਖਿਆ ਸੈਨਾਵਾ ਅਤੇ ਸ਼ਹੀਦਾ ਦੇ ਪਰਿਵਾਰਾ ਪ੍ਰਤੀ ਆਪਣੀ ਇੱਕਜੁੱਟਤਾ ਦਰਸਾਉਦੇ ਹਨ ਅਤੇ ਬੜੇ ਫਖਰ ਨਾਲ ਆਪਣੇ ਸੀਨੇ ਤੇ ਇਨ੍ਹਾ ਸੈਨਾਵਾ ਦੇ ਸਟਿਕਰ ਫਲੈਗ ਨੂੰ ਲਗਾਉਦੇ ਹਨ ਅਤੇ ਬਦਲੇ ਵਿੱਚ ਸਵੈ-ਇੱਛਤ ਧਨ ਰਾਸ਼ੀ ਦਾਨ ਵਜੋਂ ਦਿੰਦੇ ਹਨ।

ਝੰਡੇ ਦੇ ਸਨਮਾਨ ਵਿੱਚ ਇਕੱਤਰ ਕੀਤਾ ਫੰਡ ਕੇਦਰ ਅਤੇ ਰਾਜਿਆਂ ਸੈਨਿਕ ਬੋਰਡ ਵੱਲੋਂ ਲਾਗੂ ਕੀਤੀਆਂ ਗਈਆਂ ਕਈ ਪ੍ਰਕਾਰ ਦੀਆਂ ਭਲਾਈ ਸਕੀਮਾ ਲਈ ਵਰਤਿਆ ਜਾਦਾ ਹੈ। ਇਹ ਫੰਡ ਨਾਨ ਪੈਨਸ਼ਨਰ ਸਾਬਕਾ ਸੈਨਿਕਾ ਅਤੇ ਉਨ੍ਹਾ ਦੀਆ ਵਿਧਵਾਵਾ ਜਿਨ੍ਹਾ ਨੂੰ ਬਿਨਾ ਪੈਨਸ਼ਨ ਰਲੀਜ ਕੀਤਾ ਗਿਆ ਸੀ, ਅਪੰਗ ਸੈਨਿਕਾ, ਸਾਬਕਾ ਸੈਨਿਕਾ, ਉਨ੍ਹਾ ਦੇ ਆਸ਼ਰਿਤਾ/ਅਨਾਥ ਬੱਚਿਆਂ ਅਤੇ ਸੇਵਾ ਕਰ ਰਹੇ ਸੈਨਿਕਾ ਦੀ ਭਲਾਈ ਲਈ ਵਰਤਿਆ ਜਾਦਾ ਹੈ।

ਉਨ੍ਹਾ ਨੇ ਕਪੂਰਥਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੇਕ ਕੰਮ ਵਿੱਚ ਹਿੱਸੇਦਾਰ ਬਣਨ ਅਤੇ ਦੇਸ਼ ਦੀ ਰੱਖਿਆ ਖਾਤਰ ਜਾਨਾˆ ਕੁਰਬਾਨ ਕਰਨ ਵਾਲੇ ਸ਼ਹੀਦਾ ਦੇ ਪਰਿਵਾਰਾ ਦੀ ਭਲਾਈ ਲਈ ਦਿੱਲ ਖੋਲ੍ਹ ਕੇ ਦਾਨ ਕਰਨ, ਇਹ ਹੀ ਉਹਨਾ ਨੂੰ ਸੱਚੀ ਸ਼ਰਧਾਜਲੀ ਹੋਵੇਗੀ। ਦਾਨ ਨਕਦ/ਚੈਕ/ਬੈਕ ਡਰਾਫਟ ਰਾਹੀਂ ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਦਫਤਰ, ਕਪੂਰਥਲਾ ਨੂੰ ਭੇਜਣ। ਦਾਨ ਕੀਤੀ ਰਾਸ਼ੀ ਇੰਨਕਮ ਟੈਕਸ ਮੁਕਤ ਹੈ।

ਇਸ ਮੌਕੇ ਕੁੱਲ 06 ਲੋੜਵੰਦ ਲਾਭਪਾਤਰੀਆਂ ਨੂੰ 1,23,000/- ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਤੇ ਰਿਟਾਇਰਡ ਸੈਨਿਕ ਅਫਸਰ, ਸਾਬਕਾ ਸੈਨਿਕ ਅਤੇ ਉਨ੍ਹਾ ਦੇ ਪਰਿਵਾਰ, ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਦਫਤਰ ਕਪੂਰਥਲਾ ਦਾ ਸਟਾਫ, ਐਸ. ਆਈ. ਐਮ. ਟੀ. ਦਾ ਸਟਾਫ ਅਤੇ ਵਿਦਿਆਰਥੀ ਹਾਜਰ ਹੋਏ। ਦਫਤਰ ਕਪੂਰਥਲਾ ਦਾ ਸਟਾਫ, ਐਸ. ਆਈ. ਐਮ. ਟੀ. ਦਾ ਸਟਾਫ ਅਤੇ ਵਿਦਿਆਰਥੀ ਹਾਜਰ ਹੋਏ।

Previous articleਕਿਸਾਨਾਂ ਤੋਂ ਮੁਆਫ਼ੀ ਮੰਗ ਉਥੇ ਹੀ ਬੈਠ ਗਏ ਗਾਇਕ ਗੁਰਦਾਸ ਮਾਨ
Next article‘Ak47ਆਂ ਤੋਂ ਪੰਜਾਲੀਆਂ ਤੱਕ ਪੰਜਾਬ’ ‘ਅਸਲੇ ਤੋਂ ਅਸਲ ਤੱਕ ਪੰਜਾਬ’