ਝੁੱਗੀਆਂ ਵਾਲਿਆਂ ਦੇ ਮੁੜ ਵਸੇਬੇ ਲਈ ਸੁਪਰੀਮ ਕੋਰਟ ਪੁੱਜੇ ਮਾਕਨ

ਨਵੀਂ ਦਿੱਲੀ (ਸਮਾਜ ਵੀਕਲੀ) : ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਅਜੈ ਮਾਕਨ ਝੁੱਗੀਆਂ ’ਚ ਰਹਿਣ ਵਾਲਿਆਂ ਦੇ ਪੁਨਰਵਾਸ ਦੀ ਮੰਗ ਲੈ ਕੇ ਸੁਪਰੀਮ ਕੋਰਟ ਚਲੇ ਗਏ ਹਨ। ਦਿੱਲੀ ਵਿਚ ਰੇਲ ਪੱਟੜੀਆਂ ਦੇ ਨਾਲ-ਨਾਲ ਕਰੀਬ 48 ਹਜ਼ਾਰ ਝੁੱਗੀਆਂ ਨੂੰ ਹਟਾਉਣ ਲਈ ਕਾਰਵਾਈ ਵਿੱਢੀ ਗਈ ਹੈ। ਸਿਖ਼ਰਲੀ ਅਦਾਲਤ ਨੇ ਇਸ ਬਾਰੇ 31 ਅਗਸਤ ਨੂੰ ਹੁਕਮ ਜਾਰੀ ਕੀਤਾ ਸੀ। ਇਹ ਝੁੱਗੀਆਂ ਦਿੱਲੀ ਵਿਚ 140 ਕਿਲੋਮੀਟਰ ਲੰਮੀ ਪੱਟੜੀ ਦੇ ਨਾਲ-ਨਾਲ ਹਨ।

Previous articleਸੁਦਰਸ਼ਨ ਟੀਵੀ ਦੇ ਪ੍ਰਸਾਰਣ ’ਤੇ ਰੋਕ ਲਾਊਣ ਤੋਂ ਅਦਾਲਤ ਦਾ ਇਨਕਾਰ
Next articleਭਾਰਤ ਆਪਣੀ ਪੁਲਾੜ ਤਾਕਤ ਵਿੱਚ ਵਾਧਾ ਕਰੇ: ਨਾਇਰ