ਜੰਮੂ (ਸਮਾਜਵੀਕਲੀ) – ਜੰਮੂ ਇਲਾਕੇ ਵਿੱਚ ਕੌਮਾਂਤਰੀ ਸਰਹੱਦ ਤੋਂ ਅਤਿਵਾਦੀਆਂ ਦੀ ਘੁਸਪੈਠ ਦੀਆਂ ਰਿਪੋਰਟਾਂ ਮਗਰੋਂ ਪੁਲੀਸ ਤੇ ਫੌਜ ਨੇ ਜੰਮੂ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਕਈ ਕਸਬਿਆਂ ਤੇ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਦਿੱਤੀ ਹੈ ਪਰ ਹਾਲੇ ਤੱਕ ਅਤਿਵਾਦੀ ਹੱਥ ਨਹੀਂ ਆਏ। ਇਹ ਮੁਹਿੰਮ ਰਾਤ ਤੋਂ ਜਾਰੀ ਹੈ। ਸੁਰੱਖਿਆ ਦਸਤਿਆਂ ਵੱਲੋਂ ਆਰਐੱਸਪੁਰਾ, ਸਾਂਬਾ, ਪਰਗਵਾਲ ਤੇ ਹੀਰਾਨਗਰ ਵਿੱਚ ਤਲਾਸ਼ੀ ਲਈ ਜਾ ਰਹੀ ਹੈ।