ਐੱਸਟੀਐੱਫ ਦਾ ਏਐੱਸਆਈ ਦੇ ਘਰ ਛਾਪਾ

ਨਾਭਾ  (ਸਮਾਜਵੀਕਲੀ) – ਐੱਸਟੀਐੱਫ ਇਥੇ ਏਐੱਸਆਈ ਮਨਜੀਤ ਸਿੰਘ ਦੇ ਘਰ ਛਾਪਾ ਮਾਰਿਆ। ਮਨਜੀਤ ਸਿੰਘ ਨਾਭਾ ਦੇ ਰੋਹਟੀ ਪੁਲ ਥਾਣੇ ਦਾ ਚੌਕੀ ਇੰਚਾਰਜ ਹੈ। ਡੀਐੱਸਪੀ ਐੱਸਟੀਐੱਫ ਦੀ ਅਗਵਾਈ ਹੇਠਲੀ ਟੀਮ ਨੇ ਬੀਤੀ ਰਾਤ ਉਸ ਦੇ ਘਰ ਅਤੇ ਦਫ਼ਤਰ ਦਾ ਨਿਰੀਖਣ ਕੀਤਾ। ਅਧਿਕਾਰੀਆਂ ਨੇ ਫਿਲਹਾਲ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਥਾਣਾ ਰੋਹਟੀ ਛੰਨਾ ਪਿੰਡ ਦੀ ਬਸਤੀ ਦੇ ਬਿਲਕੁਲ ਨੇੜੇ ਸਥਿਤ ਹੈ। ਇਹ ਖੇਤਰ ਨਾਜਾਇਜ਼ ਕੰਮਾਂ ਲਈ ਬਦਨਾਮ ਹੈ। ਇਸ ਦੌਰਾਨ ਅਧਿਕਾਰੀ ਮੀਡੀਆ ਨੂੰ ਜਵਾਬ ਦੇਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਮਾਮਲੇ ‘ਤੇ ਖੁਲਾਸੇ ਦਾ ਇੰਤਜ਼ਾਰ ਕਰਨ ਲਈ ਕਿਹਾ ਹੈ।

Previous articleਵਿਧਾਇਕ ਤੇ ਪੰਜ ਪੱਤਰਕਾਰਾਂ ਸਣੇ 185 ਦੀ ਰਿਪੋਰਟ ਨੈਗੇਟਿਵ
Next articleਜੰਮੂ ’ਚ ਅਤਿਵਾਦੀਆਂ ਘੁਸਪੈਠ ਮਗਰੋਂ ਤਲਾਸ਼ੀ ਮੁਹਿੰਮ ਸ਼ੁਰੂ