ਜੰਡਿਆਲੇ ਨੂੰ ਹਲਕੇ ਦਾ ਮਾਡਲ ਪਿੰਡ ਬਣਾਵਾਂਗਾ – ਸੰਤੋਖ ਸਿੰਘ ਚੌਧਰੀ

ਪ੍ਰੇਮ ਸੰਗੂ ਦੇ ਘਰ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ – ਅਸ਼ੋਕ ਸੰਧੂ ਨੰਬਰਦਾਰ
ਜੰਡਿਆਲੇ ਮਹਿਤਪੁਰ – (ਹਰਜਿੰਦਰ ਛਾਬੜਾ) ਜੰਡਿਆਲਾ ਮੰਜਕੀ ਦੁਆਬੇ ਦੀ ਸਿਆਸਤ ਦਾ ਪ੍ਰਮੁੱਖ ਕੇਂਦਰ ਹੈ। ਇਸ ਪਿੰਡ ਵਿੱਚ ਅਜਿਹੇ ਸਤਿਕਾਰ ਯੋਗ ਸਿਆਸਤਦਾਨਾਂ ਨੇ ਜਨਮ ਲਿਆ ਕਿ ਤਨ ਮਨ ਆਪਣੇ ਆਪ ਨਤਮਸਤਕ ਹੋ ਜਾਂਦਾ ਹੈ ਸੋ ਮੈਂ ਦੁਬਾਰਾ ਸੱਤਾ ਵਿੱਚ ਆਉਣ ਤੇ ਪਿੰਡ ਦੀ ਨੁਹਾਰ ਬਦਲ ਦਿਆਂਗਾ ਅਤੇ ਜੰਡਿਆਲੇ ਨੂੰ ਇੱਕ ਮਾਡਲ ਪਿੰਡ ਬਣਾਵਾਂਗਾ ” । ਇਹ ਸ਼ਬਦ ਸੰਤੋਖ ਸਿੰਘ ਚੌਧਰੀ ਨੇ ਜੰਡਿਆਲਾ ਵਿਖੇ ਉੱਘੇ ਕਾਂਗਰਸੀ ਲੀਡਰ ਅਤੇ ਸਮਾਜ ਸੇਵੀ ਸ. ਪ੍ਰੇਮ ਸਿੰਘ ਸੰਗੂ ਦੇ ਘਰ ਹੋਈ ਮੀਟਿੰਗ ਵਿੱਚ ਸੈਂਕੜੇ ਕਾਂਗਰਸੀ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਦੀ ਹਾਜ਼ਰੀ ਵਿੱਚ ਕਹੇ। ਪਿੰਡ ਦੇ ਸਰਪੰਚ ਮੱਖਣ ਸਿੰਘ ਪੱਲਣ ਅਤੇ ਜ਼ਿਲਾ ਪ੍ਰਧਾਨ ਨੰਬਰਦਾਰ ਯੂਨੀਅਨ ਅਸ਼ੋਕ ਸੰਧੂ ਸਮੇਤ ਹੋਰ ਹਾਜ਼ਰੀਨ ਸਖਸ਼ੀਅਤਾਂ ਨੇ ਚੌਧਰੀ ਸਾਹਿਬ ਦੇ ਗੱਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ।
              ਇਸ ਮੌਕੇ ਕੁਲਵਿੰਦਰ ਸਿੰਘ ਸੰਗੂ, ਗਰਦਾਵਰ ਸਿੰਘ ਸਾਬਕਾ ਮੈਂਬਰ ਪੰਚਾਇਤ, ਨੰਬਰਦਾਰ ਅਮਰੀਕ ਸਿੰਘ, ਦਿਨਕਰ ਸੰਧੂ, ਬਲਰਾਜ ਸਿੰਘ ਬਾਜ਼, ਡਾ: ਸੱਤਿਆ ਦੇਵੀ, ਜਸਵਿੰਦਰ ਕੌਰ, ਹਰਮੇਸ਼ ਲਾਲ, ਹਰਜਿੰਦਰ ਕੌਰ, ਹਰਦੇਵ ਸਿੰਘ ਜੌਹਲ, ਜੋਰਾ ਸਿੰਘ ਲੰਬੜ , ਕੁਲਦੀਪ ਸਿੰਘ ਫੌਜੀ, ਦੀਪਕ ਮੈਹਨ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੀ ਸ਼ਾਮਿਲ ਸਨ।
Previous article‘Outsider’ Union Minister and son of the soil Congress MP battle it out in Amritsar
Next articleWhat makes Mentoring Successful?