ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਜੈਨਪੁਰ ਦੇ ਸਕੱਤਰ ਕੰਵਲਪ੍ਰੀਤ ਸਿੰਘ ਅਤੇ ਚੇਅਰਪਰਸਨ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ ਇਸ ਮੀਟਿੰਗ ਵਿੱਚ ਕਰੋਨਾ ਵਾਇਰਸ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਗਿਆ ਹੈ ਮੀਟਿੰਗ ਨੂੰ ਸੰਬੋਧਨ ਕਰਦੇ ਕੰਵਲਪ੍ਰੀਤ ਸਿੰਘ ਸਕੱਤਰ ਨੇ ਮਾਪਿਆਂ ਨੂੰ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਸਕੂਲ ਵਿੱਚ ਆਨ ਲਾਇਨ ਸਿਖਿਆ ਮਿਡ ਡੇ ਮੀਲ ਪੜੋ ਪੰਜਾਬ ਕਿਤਾਬਾਂ ਦੀ ਵੰਡ ਪੰਜਾਬ ਅਜੀਵਮੈਟ ਸਰਵੇ ਪ੍ਰੀਖਿਆ ਨਵੰਬਰ ਬਾਰੇ ਦੱਸਿਆ ਮਾਪਿਆਂ ਨੂੰ ਸਕੂਲ ਦੇ ਵਿਕਾਸ ਬਾਰੇ ਵੀ ਦੱਸਿਆ ਗਿਆ । ਇਸ ਤੋਂ ਇਲਾਵਾ ਪ੍ਰੀ ਪ੍ਰਾਇਮਰੀ ਦੇ 18 ਨਵੰਬਰ ਤੋਂ ਸੁਰੂ ਹੋ ਰਹੇ ਮੁਲਾਂਕਣ ਸੰਬੰਧੀ ਵੀ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ।ਵਿਦਿਆਰਥੀਆਂ ਨੂੰ ਸਵਾਗਤ ਜਿੰਦਗੀ ਪੁਸਤਕ ਦੀ ਵੰਡ ਕੀਤੀ ਗਈ। ਇਸ ਮੌਕੇ ਕੰਵਲਪ੍ਰੀਤ ਸਿੰਘ ,ਰਮਨਦੀਪ ਕੌਰ, ਗੀਤਾਂਜਲੀ, ਬਲਜੀਤ ਕੌਰ,ਬਲਦੇਵ ਕੌਰ , ਕੁਲਵਿੰਦਰ ਕੌਰ, ਆਦਿ ਹਾਜਰ ਸਨ
HOME ਜੈਨਪੁਰ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਆਯੋਜਿਤ