ਸਮਾਜ ਸੇਵੀ ਸੰਸਥਾਵਾਂ

ਅਮਰਜੀਤ ਸਿੰਘ ਤੂਰ 

(ਸਮਾਜ ਵੀਕਲੀ)

ਵਧਾਈ ਦੀਆਂ ਪਾਤਰ ਸਮਾਜ ਸੇਵੀ ਸੰਸਥਾਵਾਂ,
ਜਿਹੜੀਆਂ ਔਕਾਤ ਤੋਂ ਵੱਧ ਕਰਦੀਆਂ ਦਾਨ ‌।
ਉਹ ਹਨ ਸੱਚੇ ਪੰਜਾਬੀ, ਪੰਜਾਬ ਤੇ ਕਰਦੇ ਨੇ ਮਾਣ,ਅਪਣਾ ਆਪ ਤਿਆਗ ਕੇ, ਜਿੰਦ ਕਰਨ ਕੁਰਬਾਨ।
ਅਜਿਹਾ ਹੀ ਇਕ ਯੋਧਾ ਚਮਕਿਆ,
ਸੰਤ ਢੱਡਰੀਆਂਵਾਲੇ ਹੜ੍ਹਾਂ ਵਾਸਤੇ।
ਕਰੋੜਾਂ ਦਾ ਚੈਕ ਦਿੱਤਾ ਸੀਐਮ ਮਾਨ,
ਵਾਹ ਰਣਜੀਤ ਸਿਆਂ ਤੂੰ ਬੰਦਾ ਹੈਂ ਮਹਾਨ।
ਸਮਾਜ ਸੇਵੀਆਂ ਦੀ ਕੋਈ ਘਾਟ ਨਹੀ ਦੁਨੀਆਂ ਤੇ,
ਮੇਰੇ ਨਾਲ ਵਾਪਰੀ ਘਟਨਾ ਕਰਦੀ ਬਿਆਨ।
45-46ਦੀਆਂ ਲਾਈਟਾਂ ਤੇ ਹੋਇਆ ਲਹੂ ਲੁਹਾਣ,
ਪਵਨ ਕੁਮਾਰ ਵਾਸ਼ਰਮੈਨ ਪਚਾਇਆ ਹਸਪਤਾਲ,
ਸਿਰ ਅਤੇ ਗੋਡੇ ਤੇ ਟੰਕੇ ਲੱਗੇ, ਬੇਟੇ ਨੂੰ ਸੂਚਿਤ ਕੀਤਾ ਨਾਲੋ ਨਾਲ।
ਸੰਗਰੂਰ ਤੋਂ ਮੇਰਾ ਮਿੱਤਰ ਰਮੇਸ਼ਵਰ ਸਿੰਘ,
ਦ੍ਰਿੜ ਇਰਾਦੇ ਨਾਲ ਲਗਾਵੇ ਅਪਣਾ ਧਿਆਨ।
ਦੁਖਿਆਰਿਆਂ ਦੀ ਸੇਵਾ ਵਿੱਚ ਲੱਗਾ ਹੋਇਆ,
ਬੱਲੇ-ਬੱਲੇ ਵਾਹ-ਵਾਹ ਖੱਟੀ ਵਿਚ ਜਹਾਨ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੇਂਡੂ ਡਾਕਟਰ ਵੀ ਭਗਵੰਤ ਮਾਨ ਸਰਕਾਰ ਦੇ ਲਾਰੇ- ਲੱਪਿਆਂ ਤੋਂ ਹਨ ਡਾਢੇ ਪ੍ਰੇਸ਼ਾਨ 
Next articleਸੱਚ ਤੇ ਕੱਚ