ਵਿੱਤ ਮੰਤਰੀ ਅਰੁਣ ਜੇਤਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਿਆਂ ਦੀ ਡੂੰਘੀ ਜਾਣਕਾਰੀ ਹੋਣ ਦੇ ਨਾਲ ਇਸ ਦੀ ਚੰਗੀ ਸਮਝ ਹੈ ਤੇ ਉਹ ਕਿਸੇ ਵੀ ਚੀਜ਼ ਨੂੰ ਬਹੁਤ ਜਲਦੀ ਸਿੱਖਦੇ ਹਨ। ਸ੍ਰੀ ਜੇਤਲੀ ਨੇ ਇਹ ਟਿੱਪਣੀਆਂ ਅੱਜ ਇਥੇ ‘ਸਬਕਾ ਸਾਥ ਸਬਕਾ ਵਿਕਾਸ’ ਸਿਰਲੇਖ ਵਾਲੀ ਕਿਤਾਬ ਨੂੰ ਰਿਲੀਜ਼ ਕਰਦਿਆਂ ਕੀਤੀਆਂ। ਇਸ ਕਿਤਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੁਝ ਚੋਣਵੀਆਂ ਤਕਰੀਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸ੍ਰੀ ਜੇਤਲੀ ਨੇ ਕਿਹਾ ਕਿਸੇ ਵੀ ਪ੍ਰਧਾਨ ਮੰਤਰੀ ਦੀਆਂ ਤਕਰੀਰਾਂ ਇਤਿਹਾਸ ਦਾ ਰਿਕਾਰਡ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਪੰਜ ਸਾਲਾਂ ਵਿੱਚ ਵਿਖਾ ਦਿੱਤਾ ਹੈ ਕਿ ਵੱਖ-ਵੱਖ ਵਿਸ਼ਿਆਂ ਅਤੇ ਭਾਸ਼ਾਂ ’ਤੇ ਉਨ੍ਹਾਂ ਦੀ ਕਿੰਨੀ ਪਕੜ ਹੈ। ਸ੍ਰੀ ਮੋਦੀ ਦੀਆਂ ਤਕਰੀਰਾਂ ਵਾਲੀ ਇਹ ਕਿਤਾਬ ਸਰਕਾਰ ਦੇ ਪਬਲੀਕੇਸ਼ਨ ਡਿਵੀਜ਼ਨ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਸ੍ਰੀ ਜੇਤਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਆਮ ਤੌਰ ’ਤੇ ਲਿਖੀਆਂ ਤਕਰੀਰਾਂ ਦੀ ਪੜ੍ਹਤ ਨੂੰ ਪਸੰਦ ਨਹੀਂ ਕਰਦੇ। ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਕਿਹਾ ਤਕਰੀਰਾਂ ਦਾ ਇਹ ਸੰਗ੍ਰਹਿ ਲੋਕਾਂ ਲਈ ‘ਵਿਸ਼ਵਕੋਸ਼’ ਸਾਬਤ ਹੋਵੇਗਾ।
INDIA ਜੇਤਲੀ ਵੱਲੋਂ ਮੋਦੀ ਦੀਆਂ ਤਕਰੀਰਾਂ ਬਾਰੇ ਕਿਤਾਬ ਰਿਲੀਜ਼