ਜੀਵਨ ਬਾਈ ਅਤੇ ਸੁਨੇਨਾ ਨੂਰ ‘ਰਿਸ਼ਤਾ’ ਟਰੈਕ ਨਾਲ ਭਰਨਗੇ ਹਾਜ਼ਰੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕੈਨੇਡਾ ਦੀ ਧਰਤੀ ਤੇ ਵੱਸਦੇ ਪੰਜਾਬੀ ਸਭਿਆਚਾਰ ਗਾਇਕੀ ਨਾਲ ਅੰਤਾਂ ਦਾ ਮੋਹ ਰੱਖਣ ਵਾਲੇ ਗਾਇਕ ਜੀਵਨ ਬਾਈ ਆਪਣੇ ਨਵੇਂ ਟਰੈਕ ‘ਰਿਸ਼ਤਾ’ ਨਾਲ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰੀ ਭਰ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਵਲੋਂ ‘ਨਹੀਂ ਲੱਗਣਾ ਦਿਲ ਮੇਰਾ’, ਯਾਰ ਦੀਆਂ ਗੱਲਾਂ ਅਤੇ ਦਰਦ ਭਰੇ ਕਈ ਹੋਰ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ਵਿਚ ਆਪਣੀ ਅਹਿਮ ਥਾਂ ਬਣਾ ਚੁੱਕੇ ਹਨ।

‘ਰਿਸ਼ਤਾ’ ਗੀਤ ਦੋਗਾਣਾ ਹੈ, ਜਿਸ ਵਿਚ ਉਨ੍ਹਾਂ ਦਾ ਸਾਥ ਸੁਨੇਨਾ ਨੂਰ ਨੇ ਦਿੱਤਾ ਹੈ। ਬੀ ਆਰ ਡਿਮਾਣਾ ਨੇ ਇਸ ਨੂੰ ਸੰਗੀਤਕ ਪੱਖੋਂ ਸ਼ਿੰਗਾਰਿਆ ਹੈ। ਪੰਮਾ ਖੁਣਖੁਣ ਵਾਲੇ ਨੇ ਇਸ ਗੀਤ ਨੂੰ ਕਲਮ ਰਾਹੀਂ ਪਰੋਇਆ ਹੈ ਅਤੇ ਹਨੀ ਹਰਦੀਪ ਨੇ ਇਸ ਨੂੰ ਸ਼ਾਨਦਾਰ ਵੀਡੀਓ ਡਾਇਰੈਕਸ਼ਨ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਅਜੋਕੇ ਸਮੇਂ ਵਿਚ ਪੰਜਾਬੀ ਸੰਗੀਤ ਨੂੰ ਪਰਿਵਾਰਕ ਗੀਤਾਂ ਦੀ ਲੋੜ ਹੈ ਅਤੇ ਇਸ ਲੋੜ ਨੂੰ ਉਨ੍ਹਾਂ ਦਾ ਗੀਤ ਪੂਰਾ ਕਰੇਗਾ।

Previous articleਸ਼ਾਮਚੁਰਾਸੀ ਵਿਖੇ ਡਾਕਘਰ ਦੀਆਂ ਬਹੁ-ਮੰਤਵੀ ਸਕੀਮਾਂ ਸਬੰਧੀ ਜਾਗਰੂਕ ਕੈਂਪ ਲਗਾਇਆ
Next articleनेहरू युवा केंद्र द्वारा नेबरहुड यूथ पार्लिमेंट दिवस मनाया गया