ਜਿਲਾ ਅਤੇ ਸੈਸ਼ਨ ਜੱਜ ਵੱਲੋਂ ਸੁਖਜੀਤ ਆਸ਼ਰਮ ਅਤੇ ਆਰੀਆ ਵਾਤਸਲਯ ਆਸ਼ਰਮ ਦਾ ਅਚਨਚੇਤ ਦੌਰਾ

ਫੋਟੋ ਕੈਪਸ਼ਨ- ਸੁਖਜੀਤ ਆਸ਼ਰਮ ਦਾ ਦੌਰਾ ਕਰਨ ਮੌਕੇ ਜਿਲਾ ਅਤੇ ਸੈਸ਼ਨ ਜੱਜ ਕਪੂਰਥਲਾ ਸ਼੍ਰੀ ਕਿਸ਼ੋਰ ਕੁਮਾਰ, ਸ਼੍ਰੀਮਤੀ ਜਸਬੀਰ ਕੌਰ, ਸ੍ਰੀਮਤੀ ਮੋਨਿਕਾ ਲਾਂਬਾ , ਸ੍ਰੀ ਅਜੀਤ ਪਾਲ ਸਿੰਘ ਤੇ ਹੋਰ।

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) : ਜਿਲਾ ਅਤੇ ਸੈਸ਼ਨ ਜੱਜ, ਕਪੂਰਥਲਾ ਸ਼੍ਰੀ ਕਿਸ਼ੋਰ ਕੁਮਾਰ, ਸ਼੍ਰੀਮਤੀ ਜਸਬੀਰ ਕੌਰ, ਸਿਵਲ ਜੱਜ (ਸੀ.ਡੀ.), ਕਪੂਰਥਲਾ, ਸ੍ਰੀਮਤੀ ਮੋਨਿਕਾ ਲਾਂਬਾ ਚੀਫ ਜੂਡੀਸ਼ੀਅਲ ਮੈਜਿਸਟਰੇਟ ਕਪੂਰਥਲਾ ਅਤੇ ਸ੍ਰੀ ਅਜੀਤ ਪਾਲ ਸਿੰਘ ਚੀਫ ਜੂਡੀਸ਼ੀਅਲ ਮੈਜਿਸਟਰੇਟ—ਕਮ—ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਅੱਜ ਸੁਖਜੀਤ ਆਸ਼ਰਮ, ਹੋਮ ਫਾਰ ਮੈਂਟਲੀ ਰਿਟਾਰਇਡ ਚਿਲਡਰਨ, ਕਪੂਰਥਲਾ ਦਾ ਅਚਨਚੇਤ ਦੌਰਾ ਕੀਤਾ ਗਿਆ।

ਇਸ ਮੌਕੇ ਸੁਪਰਡੈਂਟ ਨੇ ਦੱਸਿਆ ਕਿ ਬੱਚਿਆਂ ਦਾ ਮੈਡੀਕਲ ਚੈੱਕਅਪ ਕਰਨ ਲਈ ਸਿਵਲ ਹਸਪਤਾਲ, ਕਪੂਰਥਲਾ ਵੱਲੋਂ ਡਾਕਟਰਾਂ ਦੀ ਟੀਮ ਸਮੇਂ- ਸਮੇਂ ‘ਤੇ ਭੇਜੀ ਜਾਂਦੀ ਹੈ ਅਤੇ ਐਮਰਜੈਂਸੀ ਹੋਣ ਦੀ ਸੂਰਤ ਵਿੱਚ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਿਵਲ ਹਸਪਤਾਲ, ਕਪੂਰਥਲਾ ਵਿਖੇ ਲਿਜਾਇਆ ਜਾਂਦਾ ਹੈ।

ਸ਼ੈਸ਼ਨ ਜੱਜ ਵਲੋਂ ਸ਼੍ਰੀਮਤੀ ਸਨੇਹ ਲਤਾ , ਸੀ.ਡੀ.ਪੀ.ਓ—ਕਮ—ਸੁਪਰਡੈਂਟ, ਸੁਖਜੀਤ ਆਸ਼ਰਮ, ਹੋਮ ਫਾੱਰ ਮੈਂਟਲੀ ਰਿਟਾਰਡਡ ਚਿਲਡਰਨ, ਕਪੂਰਥਲਾ ਨੂੰ ਹਦਾਇਤ ਕੀਤੀ ਗਈ ਕਿ ਖਾਣਾ ਪਕਾਉਣ ਵਾਲੀ ਥਾਂ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ।ਇਸ ਮੌਕੇ ਆਰਟ ਐਂਡ ਕਰਾਫਟ ਦੀ ਅਧਿਆਪਕ ਸ਼੍ਰੀਮਤੀ ਰਮਾ ਨੇ ਬੱਚਿਆਂ ਵਲੋਂ ਤਿਆਰ ਕੀਤੀਆਂ ਗਈਆਂ ਡਰਾਇੰਗਸ ਵੀ ਜੱਜ ਸਾਹਿਬਾਨਾਂ ਨੂੰ ਦਿਖਾਈਆਂ।

ਇਸ ਤੋਂ ਬਾਅਦ ਜਿਲਾ ਅਤੇ ਸੈਸ਼ਨ ਜੱਜ ਵੱਲੋਂ ਆਰਿਆ ਵਤਸਲਿਆ ਗ੍ਰਹਿ ਵੈਦਿਕ ਸ਼ਰਮ ਆਸ਼ਰਮ, ਪੁਰਾਣੀ ਦਾਣਾ ਮੰਡੀ, ਕਪੂਰਥਲਾ ਦਾ ਵੀ ਦੌਰਾ ਕੀਤਾ ਗਿਆ।ਦੌਰੇ ਦੌਰਾਨ ਆਸ਼ਰਮ ਦੀ ਰਸੋਈ, ਬਾਥਰੂਮ ਅਤੇ ਟੋਇਲੈਟ ਦੀ ਵਿਵਸਥਾ ਤੱਸਲੀਬਖਸ਼ ਸੀ। ਸ਼੍ਰੀ ਕਪੂਰ ਚੰਦ ਗਰਗ ਪ੍ਰਧਾਨ ਵੱਲੋਂ ਮਾਣਯੋਗ ਜੱਜ ਸਾਹਿਬ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਆਸ਼ਰਮ ਵੱਲੋਂ ਝੁੱਗੀ ਝੌਂਪੜੀ ਵਿੱਚ ਰਹਿ ਰਹੇ ਲਗਭਗ 38—40 ਬੱਚਿਆਂ ਨੂੰ ਰੋਜਾਨਾ ਆਸ਼ਰਮ ਵਿੱਚ ਖੋਲੇ ਗਏ ਸਕੂਲ ਵਿੱਚ ਮੁਫਤ ਪੜਾਈ ਕਰਵਾਈ ਜਾਂਦੀ ਹੈ, ਜ਼ੋ ਕੋਵਿਡ—19 ਕਾਰਨ ਸਕੂਲ ਬੰਦ ਕੀਤਾ ਗਿਆ ਹੈ ।

ਉਨਾਂ ਵਲੋਂ ਸੁਖਜੀਤ ਆਸ਼ਰਮ ਅਤੇ ਆਰਿਆ ਵਤਸਲਿਆ ਗ੍ਰਹਿ ਵੈਦਿਕ ਸ਼ਰਮ ਆਸ਼ਰਮ ਵਿੱਚ ਰਹਿ ਰਹੇ ਬੱਚਿਆਂ ਨੂੰ ਬਿਸਕੁਟ ਵੰਡੇ ਗਏ।ਇਸ ਮੌਕੇ ਜਿਲਾ ਪ੍ਰੋਗਰਾਮ ਅਫਸਰ ਸਨੇਹ ਲਤਾ, ਸੀ.ਡੀ.ਪੀ.ਓ—ਕਮ—ਸੁਪਰਡੈਂਟ, ਸੁਖਜੀਤ ਆਸ਼ਰਮ, ਹੋਮ ਫਾੱਰ ਮੈਂਟਲੀ ਰਿਟਾਰਡਡ ਚਿਲਡਰਨ, ਕਪੂਰਥਲਾ, ਸ੍ਰੀਮਤੀ ਕਮਲਾ ਸ਼ਰਮਾ, ਸੀਨੀਅਰ ਸਹਾਇਕ, ਸ਼੍ਰੀਮਤੀ ਕੁਲਬੀਰ ਕੌਰ ਕੁੱਕ, ਸ਼੍ਰੀ ਵਿਸ਼ਵਜੀਤ ਅਟੈਨਡੈਂਟ ਸ਼੍ਰੀ ਕਪੂਰ ਚੰਦ ਗਰਗ ਪ੍ਰਧਾਨ, ਸ਼੍ਰੀ ਸੰਜੀਵ ਕੁਮਾਰ ਲੱਕੀ, ਮੈਂਬਰ ਟਰਸਟ ਅਤੇ ਸ਼੍ਰੀ ਵਿਜੈ ਖੋਸਲਾ ਹਾਜ਼ਰ ਸਨ।

Previous articleਹਾਂ ਜਾਂ ਨਾਂਹ ‘ਚ ਦੱਸੋ
Next articleਇਹ ਘੋਲ਼ ਕਦੇ ਨਾਂ ਥੰਮਣਗੇ