ਬੀਤੇ ਐਤਵਾਰ ਸਿਡਨੀ ਵਿੱਚ ਸਾਰੇ ਪੰਜਾਬੀਆਂ ਨੇ ਸਾਂਝੇ ਤੌਰ ਤੇ ਇੱਕ ਸਮਾਗਮ ਕੀਤਾ ਜਿਸ ਵਿੱਚ ਪੰਜਾਬ ਚ ਚੱਲ ਰਹੇ ਕਿਸਾਨੀ ਅੰਦੋਲਨ ਦਾ ਪੂਰਨ ਸਮਰਥਨ ਕੀਤਾ ਗਿਆ |

ਸਿਡਨੀ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) :  ਇਸ ਸਮਾਗਮ ਵਿੱਚ ਸਾਰੀਆਂ ਸੰਸਥਾਵਾਂ, ਹਰ ਵਰਗ ਦੇ ਕਿੱਤਾਕਾਰ ਤੇ ਬਜੁਰਗ ਨੌਜਵਾਨ ਸਭ ਸ਼ਾਮਿਲ ਹੋਏ | ਸਭਨੇ ਸਮੂਹਿਕ ਰੂਪ ਚ ਪੰਜਾਬ ਦੇ ਹਰ ਕਿਸਾਨ ਤੇ ਮਜਦੂਰ ਨੂੰ ਸੁਨੇਹਾ ਭੇਜਿਆ ਕਿ ਇਸ ਬਿਪਤਾ ਦੀ ਘੜੀ ਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੇ, ਸਿਡਨੀ ਵਸਦੇ ਸਾਰੇਪੰਜਾਬੀ ਓਹਨਾਂ ਦੇ ਨਾਲ ਖੜ੍ਹੇ ਹਨ |

ਭਾਰਤ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿਲਾਂ ਦਾ ਡਟਵਾਂ ਵਿਰੋਧ ਕੀਤਾ ਗਿਆ ਤੇ ਬੜੇ ਚੇਤਨ ਮਨ ਨਾਲ ਬੁਲਾਰਿਆਂ ਨੇ ਹਦਾਇਤ ਕੀਤੀ ਕਿ ਕਿਸਾਨੀ ਸਮਰਥਕ ਕੋਈ ਵੀ ਲੀਡਰ, ਸਮਾਜ ਸੇਵੀ ਜਾਂ ਗਾਉਣ ਵਾਲਾ ਜੇ ਅੰਤ ਸਮੇਂ ਚ ਵਿਕ ਗਿਆ ਤਾਂ ਅਸੀਂ ਉਸਨੂੰ ਆਸਟ੍ਰੇਲੀਆ ਚ ਵੜਨ ਜੋਗਾ ਨਹੀਂ ਛੱਡਾਂਗੇ ਮੰਚ ਤੋਂ ਸ਼ੰਭੂ ਮੋਰਚੇ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਆਪਸੀ ਤਾਲਮੇਲ ਬਣਾਕੇ ਕਿਸਾਨੀ ਝੰਡੇ ਹੇਠ ਲਾਮਵੰਦ ਹੋਣ ਦੀ ਅਪੀਲ ਕੀਤੀ ਗਈ

Previous articlePM Modi reviews Covid research and vaccine ecosystem
Next article551ਵਾਂ ਗੁਰਪੁਰਬ ਯਾਦਗਾਰੀ ਤਰੀਕੇ ਨਾਲ ਮਨਾਉਣ ਲਈ ਪੰਜਾਬ ਸਰਕਾਰ ਵਲੋਂ ਤਿਆਰੀ ਸ਼ੁਰੂ