ਹੁਸ਼ਿਆਰਪੁਰ/ ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ)-ਮਾਂ ਕਾ ਦੂਧ , ਫਾਇਦੇ ਖੂਬ ਥੀਮ ਤਿਹਤ ਅੱਜ ,ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਸ਼ਨ ਫਹਿਤੇ ਤਹਿਤ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸੈਮੀਨਾਰ ਅਯੋਜਿਤ ਕੀਤਾ ਗਿਆ ਇਸ ਦੀ ਪ੍ਰਧਾਨਗੀ ਸੀਨੀਅਰ ਮੈਡੀਕਲ ਜਸਵਿੰਦਰ ਸਿੰਘ ਇ. ਸਿਵਲ ਹਸਪਤਾਲ ਨੇ ਕੀਤੀ ਤੇ ਮੁੱਖ ਮਹਿਮਾਨ ਵੱਜੋ ਡਾ ਗੁਰਦੀਪ ਸਿੰਘ ਕਪੂਰ ਹਾਜਿਰ ਹੋਏ ।
ਇਸ ਮੋਕੇ , ਡਾ ਨਮਿਤਾ ਘਈ , ਡਾ ਸਰਬਜੀਤ ਸਿੰਘ , ਡਾ ਸੁਦੇਸ਼ ਕੁਮਾਰ, ਡਾ ਪ੍ਰਦੀਪ ਭਾਟੀਆ , ਡਾ ਹਰਨੂਰ ਕੋਰ ਅਤੇ ਡਾ ਪੂਜਾ ਗੋਇਲ ਡਾਈਟੀਸ਼ਨ ਹਾਜਰ ਸਨ । ਇਸ ਮੋਕੇ ਸੈਮੀਨਾਰ ਨੂੰ ਬੱਚਿਆ ਦੇ ਮਾਹਿਰ ਡਾ ਪ੍ਰਦੀਪ ਭਾਟੀਆਂ ਨੇ ਦੱਸਿਆ ਕਿ ਬੱਚੇ ਨੂੰ ਜਨਮ ਤੁਰੰਤ ਮਾਂ ਦੀ ਪਹਿਲਾਂ ਗਾੜਾਂ ਪੀਲਾ ਦੁੱਧ ਪਿਲਾਉਣਾ ਜਰੂਰੀ ਹੈ । ਕਿਉਕਿ ਇਸ ਤੋ ਬੱਚੇ ਨੂੰ ਬਿਮਾਰੀ ਨਾਲ ਲੜਨ ਦੀ ਤਾਕਤ ਮਿਲਦੀ ਹੈ । ਉਨਾਂ ਕਿਹਾ ਮਾਂਵਾਂ ਨੂੰ ਆਪਣੇ ਨਵ ਜੰਮੇ ਬੱਚੇ ਨੂੰ ਇੱਕ ਘੰਟੇ ਅੰਦਰ ਅੰਦਰ ਆਪਣਾ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ।
ਉਹਨਾਂ ਕਿਹਾ ਕਿ ਮਾਂ ਦਾ ਦੁੱਧ ਬੱਚਿਆ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਲਾਭਦਾਇਕ ਹੁੰਦਾ ਹੈ । ਮਾਂ ਦਾ ਦੁੱਧ ਬੱਚਿਆ ਵਿੱਚ ਛੂਤ ਦੀ ਬਿਮਾਰੀ ਨਾਲ ਲ਼ੜਨ ਦੀ ਸ਼ਕਤੀ ਦੀ ਪ੍ਰਦਾਨ ਕਰਦਾ ਹੈ । ਨਵ ਜੰਮੇ ਬੱਚੇ ਪੂਰੀ ਮਾਤਰਾ ਵਿੱਚ ਜਰੂਰੀ ਖੁਰਾਕ , ਤੱਤ ਅਤੇ ਤਾਕਤ ਮਿਲਦੀ ਹੈ , ਇਹ ਦੁੱਧ ਬੱਚੇ ਨੂੰ ਆਸਾਨੀ ਨਾਲ ਪੱਚਦਾ ਹੈ ਅਤੇ ਬੱਚੇ ਦਮਾ ਅਤੇ ਦਸਤ ਰੋਗ , ਨਮੋਨੀਆਂ ਜਿਹੀਆ ਬਿਮਾਰੀਆੰ ਤੋ ਬਚਾਉਦਾ ਹੈ ।
ਇਸ ਮੋਕੇ ਡਾਈਟੀਸ਼ਨ ਡਾ ਪੂਜਾ ਗੋਇਲ ਨੇ ਦੱਸਿਆ ਕਿ ਬੱਚਿਆ ਨੂੰ ਛੇ ਮਹੀਨੇ ਦੀ ਉਮਰ ਤੋ ਬਆਦ ਦਾਲ ਦਾ ਪਾਣੀ , ਪਤਲੀ ਖਿਚੜੀ , ਦਲੀਆਂ , ਉਬਲਿਆ ਹੋਇਆ ਆਲੂ , ਦੇਣਾ ਚਾਹੀਦਾ ਹੈ । ਦੋ ਸਾਲ ਦੀ ਉਮਰ ਤੋ ਜਾ ਇਸ ਤੋ ਵੱਧ ਵੀ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾ ਸਕਦੀ ਹੈ ਪਰ ਇਸ ਲਈ ਮਾਂ ਨੂੰ ਆਪਣੀ ਖੁਰਾਕ ਦਾ ਪੂਰਾ ਧਿਆਨ ਰੱਖਣਾ ਪਵੇਗਾ । ਮਾਂ ਨੂੰ ਹਰੀਆਂ ਪੱਤੇਦਾਰ ਸਬਜੀਆਂ , ਦਾਲਾਂ ਦੁੱਧ ਦਹੀ ਦਾ ਸੇਵਨ ਕਰਨਾ ਚਾਹੀਦਾ ਹੈ ।
ਉਹਨਾਂ ਕਿਹਾ ਕਿ ਬੱਚੇ ਨੂੰ ਦੁੱਧ ਪਿਲਾਉਣ ਨਾਲ ਮਾਂ ਅਤੇ ਬੱਚੇ ਵਿੱਚ ਪਿਆਰ ਅਤੇ ਨੇੜਤਾ ਵੱਧਦੀ ਹੈ । ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਛਾਤੀ ਦੇ ਕੈਸਰ , ਬੱਚੇਦਾਨੀ ਦਾ ਕੈਸਰ ਹੋਣ ਦੀ ਸੰਭਾਵਨਾਂ ਬਹੁਤ ਘੱਟ ਹੁੰਦੀ ਹੈ । ਇਸ ਨਾਲ ਮਾਂ ਦੀ ਸਰੀਰ ਫਿੱਟ ਰਹਿਦਾ ਹੈ ਅਤੇ ਗਰਭ ਦੋਰਾਨ ਵੱਧਿਆ ਹੋਇਆ ਭਾਰ ਵੀ ਘੱਟ ਜਾਦਾ ਹੈ । ਕਦੇ ਵੀ ਬੱਚੇ ਨੂੰ ਬੋਤਲ ਨਾਲ ਦੁੱਧ ਨਾ ਪਿਲਾਉ, ਬੋਤਲ ਨਾਲ ਬੱਚੇ ਨੂੰ ਲਾਗ ਲੱਗ ਸਕਦੀ ਹੈ ਅਤੇ ਬੱਚੇ ਨੂੰ ਦਸਤ ਲੱਗ ਸਕਦੇ ਹਨ । ਇਸ ਮੋਕੇ ਸੁਰਿੰਦਰ ਵਾਲੀਆਂ, ਪਰਮਜੀਤ ਕੋਰ , ਅਮਨਦੀਪ ਸਿੰਘ ਅਤੇ ਹੋਰ ਪੈਰਾਮੈਡੀਕਲ ਸਟਾਫ ਹਾਜਰ ਸਨ ।