ਕੋਰੋਨਾ ਖਿਲਾਫ ਲੜਾਈ ਵਿੱਚ ਇਸ ਮੋਰਚੇ ਨਾਲ ਜੂਝ ਰਹੇ ਯੋਧੇ

ਫੋਟੋ – ਕੈਪਸ਼ਨ –ਸਿਵਲ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ ਸੈਪਲ ਲੈਦੇ ਹੋਏ ਲੈਬ ਟੈਕਨੀਸਨ ਨਵੀਨ , ਸਤਵੀਰ , ਤੇ ਰਕੇਸ਼ ਤੋ ਹੋਰ ।

ਪਿਛਲੇ ਚਾਰ ਮਹੀਨੇ ਤੋ ਲਗਾਤਾਰ ਸੈਪਲ ਲੈ ਰਹੇ ਹਨ- ਡਾ ਜਸਬੀਰ
ਹੁਸ਼ਿਆਰਪੁਰ/ ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ)- ਕੋਰੋਨਾ ਖਿਲ਼ਾਫ ਜੰਗ ਵਿੱਚ ਸਭ ਤੋ ਵੱਡਾ ਹਥਿਆਰ ਹੈ ਸ਼ੱਕੀ ਮਰੀਜਾਂ ਦੇ ਟੈਸਟ ਕੀਤੇ ਜਾਣਾ , ਇਸ ਲਈ ਪਿਛਲੇ ਕਰੀਬ 4 ਮਹੀਨਿਆ ਤੋ ਸੈਪਲਿੰਗ ਦਾ ਸਿਲਸਿਲਾ ਲਗਾਤਾਰ ਜਿਲੇ ਵਿੱਚ ਚਲਾਇਆ ਜਾ ਰਿਹਾ ਹੈ ।  ਕੋਰੋਨਾ ਖਿਲਾਫ ਲੜਾਈ ਵਿੱਚ ਇਸ ਮੋਰਚੇ ਨਾਲ ਜੂਝ ਰਹੇ ਯੋਧੇ ਹਨ ਜੋ ਜਿਲੇ ਦੇ ਸਿਹਤ ਵਿਭਾਗ ਦੇ ਲੈਬ ਟੈਕਨੀਸ਼ਨ  ਜੋ ਕੋਰੋਨਾ ਦੇ ਸ਼ੱਕੀ ਮਰੀਜਾਂ ਦੇ ਸਿਧੇ ਸਪੰਰਕ ਵਿੱਚ ਹਨ ਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆ ਲਗਾਤਾਰ ਬਿਨਾ ਰੁਕੇ ਸੈਪਲ ਲੈ ਰਹੇ ਹਨ ,  ਇਹ ਹੀ ਨਹੀ ਸਗੋ ਸਮੇ ਸਮੇ ਤੇ ਕੋਰੋਨਾ ਪੀੜਤ ਮਰੀਜਾਂ ਦੇ ਸੈਪਲ ਵੀ ਇਹਨਾਂ ਵੱਲੋ ਲੈਏ ਜਾ ਰਹੇ ਹਨ ।

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਕਿਹਾ ਕਿ , ਲੈਬ ਟੈਕਨੀਸ਼ਨ ਕੋਰੋਨਾ ਖਿਲਾਫ ਲੜਾਈ ਵਿੱਚ ਪਹਿਲੀ ਫਰੰਟ ਲਾਇਨ ਦੇ ਯੋਧੇ ਹਨ , ਜਿਨਾਂ ਤੋ ਬਗੈਰ ਕੋਰੋਨਾ ਨਾਲ ਲੜਨ ਬਾਰੇ ਸੋਚਿਆ ਵੀ ਨਹੀ ਜਾ ਸਕਦਾ । ਇਸ ਮੋਕੇ ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਪਿਛਲੇ ਸਮੇ ਤੋ ਲਗਾਤਰ ਸੈਪਲ ਲੈ ਰਹੇ ਹਨ ਤੇ ਜਿਨਾਂ- ਜਿਨਾਂ  ਪਿੰਡਾ ਵਿੱਚ ਕੋਰੋਨਾ ਦੇ ਮਰੀਜ ਨਿਕਲੇ ਹਨ ਉਹਨਾਂ ਦੀ ਲਗਾਤਰ  ਸੈਪਲਿੰਗ ਕੀਤੀ ਗਈ ਹੈ ਤੇ ਸਾਡੇ ਸਾਰੇ ਜਿਲੇ ਦੇ  ਲੈਬ ਟੈਕਨੀਸ਼ਨ ਰੋਜਾਨਾ ਸਾਰੇ ਹੀ ਸਬ ਡਿਵੀਜਨ  ਹਸਪਤਾਲ ਅਤੇ ਦੂਜਿਆ ਸੰਸਥਵਾਂ  ਵਿੱਚ ਸੈਪਲ ਲੈ ਰਹੇ ਹਨ ,।

ਸਾਨੂੰ ਪਤਾ ਵੀ ਹੁੰਦਾ ਹੈ ਇਹ ਮਰੀਜਾ ਕਰੋਨਾ ਪਾਜੇਟਿਵ  ਹੈ ਫਿਰ ਵੀ ਅਸੀ ਸੈਪਲ ਲੈਣ ਤੋ ਡਰਦੇ ਨਹੀ ਹਾਂ ਤੇ ਕਰੋਨਾ ਨੂੰ ਅਸੀ ਸਾਰਿਆ ਨੇ ਆਪਣੀ ਜਿੰਦਗੀ ਦਾ ਹਿੱਸਾ ਬਣਾ ਲਿਆ ਹੈ ।  ਕੋਰੋਨਾ ਤੋ ਡਰਨ ਦੀ ਜਰੂਰਤ ਨਹੀ ਹੈ ਸਗੋ ਇਸ ਪ੍ਰਤੀ ਜਗਰੂਕ  ਹੋਣਾ ਜਰੂਰੀ ਹੈ ।   ਸਿਹਤ ਵਿਭਾਗ ਵੱਲੋ ਜੋ ਦਿਸ਼ਾ ਨਿਰਦੇਸ਼ ਦਿੱਤੇ ਜਾਦੇ ਹਨ ਉਹਨਾਂ ਨੂੰ ਸਾਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ ਚਹੀਦਾ ਹੈ ਤਾਂ ਹੀ ਅਸੀ ਕਰੋਨਾ ਨੂੰ ਹਰਾ ਸਕਾਗੇ ।

ਉਹਨਾਂ ਕਿਹਾ ਕਿ ਜੇਕਰ ਤਹਾਨੂੰ ਕੋਰੋਨਾ ਦੇ ਲੱਛਣ ਹਨ ਤਾਂ ਤਹਾਨੂੰ ਸੈਪਲ ਦੇਣ ਜਰੂਰੀ, .. ਜੇਕਰ ਤੁਸੀ ਸੈਪਲ ਨਹੀ ਦੇਵੋਗੇ ਤਾਂ ਸਾਨੂੰ ਕਿਵੇ ਪਤਾ ਲਗੇੱਗਾ,  ਤੇ ਬਿਮਾਰੀ ਰੋਕਥਾਮ ਕਿਸ ਤਰਾ ਹੋਵੇਗੀ ਇਸ ਕਰਕੇ ਤਹਾਨੂੰ ਕੋਰੋਨਾ ਸੈਪਲ ਦੇਣਾ ਬਹੁਤ ਜਰੂਰੀ ਹੈ । ਇਹ ਸੇਵਾਵਾਂ ਦੇਣ ਲਈ ਸਿਵਲ ਹਸਪਤਾਲ ਦੇ ਲੈਬ ਟੈਕਨੀਸ਼ਨ ਤੱਤ ਪਰ ਰਹਿੰਦੇ ਹਨ , ਮਾਈਕਰੋਬਾਈਲਿਜਸਟ ਡਾ ਮਨੂੰ ਚੋਪੜਾ , ਨਵੀਨ , ਸਤਵੀਰ , ਰਕੇਸ਼ ਕੁਮਾਰ ਸਤਵਿੰਦਰ ਤੇ ਕਾਜਲ ਰੋਜਾਨਾ ਸਿਵਲ ਹਸਪਤਾਲ ਵਿਖੇ ਸੈਪਲ ਲੈਦੇ ਹਨ ।

Previous article15 ਕਰੋਨਾ ਪਾਜੇਟਿਵ ਮਰੀਜ ਮਿਲਣ ਨਾਲ ਮਰੀਜਾਂ ਦੀ ਗਿਣਤੀ 616
Next articleਜਿਲਾਂ ਪੱਧਰੀ ਸੈਮੀਨਾਰ ਕਰਵਾਇਆ ਗਿਆ