ਜਾਗੋ

ਮਮਤਾ ਸੇਤੀਆ ਸੇਖਾ

(ਸਮਾਜ ਵੀਕਲੀ)

ਪੰਜਾਬ ਦੇ ਕੀਰਤਿਓ ਬਈ, ਕਿਰਸਾਨੋ ਬਈ,ਨੋਜਵਾਨੋ ਬਈ,ਵੇਲਾ ਆਇਆ ਜਾਗਣ ਦਾ।
 ਹੁਣ ਆਪਣੀ ਅਣਖ ਨੂੰ ਪਛਾਣੋ ਵੇਲਾ ਆਇਆ ਜਾਗਣੇ ਦਾ ਹੁਣ ।
ਉਠੋ ਸਾਰੇ ਹੰਭਲਾ ਮਾਰੋ,
 ਬਈ ਵੇਲਾ ਆਇਆ ਹੁਣ ਜਾਗਣੇ ਦਾ ।
ਕਾਮਿਆਂ ਜਾਗ ਬਈ ਓ ,
 ਹੁਣ ਜਾਗੋ ਆਈ ਆ।
ਬੱਲੇ ਬਈ ਹੁਣ ਜਾਗੋ ਆਈ ਆ ।
ਇਹ ਜਾਗੋ ਦਾ ਗੀਤ ਪੁਰਾਣਾ ,
ਰਲ ਗਾਉਣਾ ਕਿਰਤੀ ਕਿਰਸਾਨਾ,
ਇਹ ਜਾਗੋ ਨੇ ਸੱਤ ਸਮੁੰਦਰੋ ਪਾਰ ਦੀ ਧਰਤ ਹਿਲਾਈ ਆ।
ਸ਼ਾਵਾਂ ਬਈ ਹੁਣ ਜਾਗੋ ਆਈ ਆ।
ਬੱਲੇ ਬਈ ਹੁਣ ਜਾਗੋ ਆਈ ਆ ।
ਇਹ ਜਾਗੋ ਝੁੱਗੀਆਂ ਰੁਸ਼ਨਾਵੇ ,
ਮਹਿਲੀ ਸੱਥਰ  ਧੂੰਆਂ ਪਾਵੇ ।
ਵਿਹਲੜਾਂ ਨੂੰ ਇਉਂ ਲੱਗਦਾ,
ਬਕਰੇ ਮੂਹਰੇ ਖੜਾ ਕਸਾਈ ਆ
ਬਈ ਹੁਣ ਜਾਗੋ ਆਈ ਆ ।
ਹੁਣ ਨਹੀ ਐ ਸੋਣ ਦਾ ਵੇਲਾ ,
ਅੱਗੇ ਹੀ ਹੋ ਗਿਆ  ਕੁਵੇਲਾ ।
ਅੱਜ ਕਿਰਸਾਨ ਵੀਰਾ ਨੇ ਨਵੀਂ ਸਕੀਮ ਬਣਾਈ ਆ।
ਸ਼ਾਵਾ ਬਈ ਹੁਣ ਜਾਗੋ ਆਈ ਆ ।
ਔਹ ਚੜ੍ਹ ਆਈ ਹਨੇਰੀ,  ਹਾਂਕਾ ਮਾਰੇ ਮੰਜਿਲ ਤੇਰੀ ।
ਲੋਕਾਂ ਦੇ ਹੜ ਅੱਗੇ ਵੱਡਿਆ – ਵੱਡਿਆ ਧੋਣ ਨਿਵਾਈ ਆ।
ਬਈ ਹੁਣ ਜਾਗੋ ਆਈ ਆ ।
ਤੇਰਾ ਅੰਬਰ ਤੇਰੀ ਧਰਤੀ ,
ਤੇਰੇ ਹੀ ਘਰ ਕਿਉਂ ਭੁੱਖ ਨੰਗ ਵਰਤੀ ।
ਜਿਸਦਾ ਮਾਲਕ ਹੋਰ ਕਹਾਵੇ ,
ਉਹ ਤੇਰੀ ਕੀਰਤ ਕਮਾਈ ਆ ।
ਲਾਰਿਆਂ ਦੇ ਨਾਲ ਤੇਰਾ ਭਰਨਾ ਨੀ ਢਿੱਡ  ਓਏ,
ਕਦੇ ਤਨ ਤੋਂ ਨਾ ਸੱਖਣੇ  ਲੰਗਰ ਵੀਰਨਾ ।
ਜਰਾ ਹੋਸ਼ ਕਰ, ਹੋਸ਼ ਕਰ ਬਣ ਹੁਸ਼ਿਆਰ ਵੀਰਨਾ ।
ਬਈ ਹੁਣ ਜਾਗੋ ਆਈ ਆ ।
ਜਿੰਦਗੀ  ਗੁਲਾਮੀ ਦੀ ਜਿਉਣ ਨਾਲੋ ਚੰਗੇ ਦਿਨ ਅਣਖ ਆਜਾਦੀ  ਵਾਲਾ  ਚਾਰ ਵੀਰਨਾ ।
ਸ਼ਾਵਾ ਬਈ ਹੁਣ ਜਾਗੋ  ਆਈ ਆ ।
ਆਪਣੇ ਹੱਕਾ ਨੂੰ ਖੋਹਣ ਲਈ  ਹੋ ਜਾ ਤੂੰ ਤਿਆਰ ਵੀਰਨਾ
ਹੱਕ ਲੈ ਕੇ ਹੀ ਪਰਤਣਾ  ਪੰਜਾਬ  ਵੀਰਨਾ ।
ਤੇਰੇ ਜਾਗਣੇ ਦੀ ਬਸ ਹੁਣ ਲੋੜ ਵੀਰਨਾ ।
ਜਾਊ ਵੱਡਿਆ ਚਿਰਾਂ ਤੋ ਲੱਗਿਆ ਕੋਹੜ ਵੀਰਨਾ ।
ਰੋਟੀ ਰੱਜਵੀਂ ਮਿਲੂਗੀ ਜਰੂਰ ਕਿਰਸਾਨੋ ,
ਉਹ ਦਿਨ ,ਉਹ ਦਿਨ ਹੁਣ ਨਹੀ ਬਹੁਤੀ ਦੂਰ ਕਿਰਸਾਨੋ ।
ਪੰਜਾਬੀਓ,  ਕੀਰਤਿਓ, ਕਿਰਸਾਨੋ, ਨੋਜਵਾਨੋ ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ
ਆਹ ਦਿੱਲੀ ਨੂੰ ਤੁਸੀਂ ਕਿਹੜੀ ਭਾਜੜ ਪਾਈਆਂ ।
ਸ਼ਾਵਾ ਬਈ ਹੁਣ ਜਾਗੋ ਆਈ ਆ।
   ਮਮਤਾ ਸੇਤੀਆ ਸੇਖਾ 
    986706037411
Previous articleਬਾਪੂ ਦਾ ਖੂੰਡਾ..ਕੱਢ ਦੂ.ਤੇਰੀਆਂ …!
Next articleਬਰਾਬਰ ਬਰਾਬਰ