ਬਾਪੂ ਦਾ ਖੂੰਡਾ..ਕੱਢ ਦੂ.ਤੇਰੀਆਂ …!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਇਸ ਵਕਤ ਕਿਸਾਨ ਮਜ਼ਦੂਰ ਕੇਂਦਰ ਸਰਕਾਰ ਦੇ ਨਾਲ ਆਰ-ਪਾਰ ਦੀ ਲੜ੍ਹਾਈ ਲੜ੍ ਰਹੇ ਹਨ। ਤਿੰਨ ਮਹੀਨੇ ਤੋਂ ਸ਼ਾਂਤਮਈ ਸੰਘਰਸ਼ ਕਰਦੇ ਕਿਸਾਨਾਂ ਦੇ ਬੋਲ ਸੁਣ ਕੇ ਵੀ ਕੇਂਦਰ ਸਰਕਾਰ ਦੇ ਕੰਨਾਂ ‘ ਤੇ ਜੂੰ ਨਹੀਂ ਸਰਕੀ।. ਸੱਤ ਮੀਟਿੰਗ ਸਰਕਾਰ ਦੇ ਨਾਲ ਹੋਈਆਂ ਪਰ ਪਰਨਾਲ ਉਥੇ ਦਾ ਉਥੇ ਹੀ ਹੈ। ਪੰਜਾਬ ਦੇ ਵਿੱਚੋਂ ਉਠਿਆ ਇਹ ਕਿਸਾਨ ਮਜ਼ਦੂਰ ਅੰਦੋਲਨ ਦੇਸ਼ ਤੇ ਵਿਦੇਸ਼ ਤੱਕ ਫੈਲ ਗਿਆ । ਲੋਕ ਵਹੀਰਾਂ ਘੱਤੀ ਦਿੱਲੀ ਵੱਲ ਆ ਰਹੇ ਹਨ। ਦਿੱਲੀ ਦੇ ਵੱਖ-ਵੱਖ ਬਾਡਰਾਂ ਤੇ ਪਲ ਪਲ ਨਵੇਂ ਇਤਿਹਾਸ ਲਿਖੇ ਜਾ ਰਹੇ ਹਨ। ਹੁਣ ਤੱਕ ਸਰਕਾਰ ਨੇ ਹਰ ਹਰਬਾ ਵਰਤ ਲਿਆ । ਪਰ ਕਿਸਾਨਾਂ ਦੇ ਏਕੇ ਦੇ ਵਿੱਚ ਸਰਕਾਰ ਦੀ ਸੂਈ ਤੱਕ ਨੀ ਜਾ ਸਕੀ!

ਸਬਰ, ਸੰਤੋਖ ਤੇ ਤਮੱਹਲ ਦੇ ਨਾਲ ਗੁਰੂ ਦਾ ਜਸ ਗਾਉਦੇ ਕਿਸਾਨ ਇਨਸਾਨ ਬਣ ਗਏ ਹਨ। ਗੁਰੂ ਦੇ ਲੰਗਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ । ਹਰ ਪਾਸੇ ਤੇਰਾ ਤੇਰਾ ਹੀ ਹੋ ਰਹੀ ਹੈ। ਗੋਦੀ ਮੀਡੀਆ ਵੀ ਹਰ ਰੋਜ਼ ਟਰਾਲੀਆਂ ਨੂੰ ਕੁੱਤੇ ਵਾਂਗ ਸੁੰਘਦਾ ਫਿਰਦਾ ਹੈ।ਉਨ੍ਹਾਂ ਨੂੰ ਅਜੇ ਤੱਕ ਕੋਈ ਵੀ ਇਸ ਧਰਨੇ ਦੇ ਵਿੱਚੋਂ ਕੁੱਝ ਨਹੀ ਮਿਲਿਆ । ਉਸ ਦੀ ਹਾਲਤ ਜਖ਼ਮੀ ਸੱਪ ਵਰਗੀ ਹੈ। ਹੁਣ ਕਿਸਾਨ ਵੀ ਗੋਦੀ ਮੀਡੀਆ ਨੂੰ ਹਰ ਪੱਧਰ ਤੇ ਘੇਰ ਰਹੇ ਹਨ।

ਕੇਂਦਰ ਸਰਕਾਰ ਦੇ ਆਈ ਟੀ ਸੈਲ ਦੀਆਂ ਨੌਜਵਾਨਾਂ ਨੇ ਛਾਲਾਂ ਚੁਕਾ ਦਿੱਤੀਆਂ ਹਨ। ਗੋਦੀ ਮੀਡੀਆ ਤੇ ਸਰਕਾਰ ਹੁਣ ਸ਼ਰਾਬੀ ਵਾਂਗ ਕੰਧਾਂ ਕੌਲਿਆਂ ਵਿੱਚ ਵੱਜਦੇ ਹਨ। ਕੱਲ੍ਹ ਜਿਹੜੀ ਸੱਤਵੇਂ ਗੇੜ ਦੀ ਗੱਲ ਹੋਈ ਹੈ. ਉਹ ਵੀ ਬੇਨਤੀਜਾ ਹੀ ਰਹੀ ਹੈ। ਨਾ ਸਰਕਾਰ ਪਿੱਛੇ ਹਟਦੀ ਹੈ ਤੇ ਕਿਸਾਨ .। ਹੁਣ ਹਾਲਤ “ਕਰੋ ਜਾਂ ਮਰੋ ” ਦੀ ਬਣ ਗਈ ਹੈ। ਕਿਸਾਨ ਆਗੂਆਂ ਨੇ ਸਰਕਾਰ ਦੀ ਬਿਉਰੋ ਕਰੈਸੀ ਨੂੰ ਪੜ੍ਹਨੇ ਪਾ ਦਿੱਤਾ ਹੈ। ਕਿਸਾਨ ਅਾਗੂ ਰੁਲਦੂ ਸਿੰਘ ਦਾ ਜਿੱਥੇ ਖੂੰਡਾ ਤੇ ਬੋਲ ਗੜਕਦੇ ਹਨ ਉਥੇ ਬਲਬੀਰ ਸਿੰਘ ਰਾਜੇਵਾਲ ਦੇ ਤਿੱਖੇ ਤੇਵਰ ਸਰਕਾਰ ਦੇ ਮੰਤਰੀਆਂ ਤੇ ਅਫਸਰਾਂ ਨੂੰ ਤਰੇਲੀਆਂ ਲਿਆ ਰਹੇ ਹਨ। ਕਿਸਾਨ ਆਗੂਆਂ ਨੇ 26 ਜਨਵਰੀ ਤੱਕ ਦਾ ਪ੍ਰੋਗਰਾਮ ਅੈਲਾਨ ਦਿੱਤਾ ਹੈ। ਕੱਲ੍ਹ 5 ਜਨਵਰੀ ਨੂੰ ਟਰੈਕਟਰ ਮਾਰਚ ਹੋਵੇਗਾ। ਸਰਕਾਰ ਨੇ ਦਿੱਲੀ ਵੱਲ਼ ਆ ਰਹੇ ਕਿਸਾਨਾਂ ਦੇ ਉਪਰ ਜੁਲਮ ਕਰਣੇ ਵਧਾ ਦਿੱਤੇ ਹਨ। ਕਿਸਾਨਾਂ ਦੀ ਹਾਲਤ ਪਹਿਲਾਂ ਨਾਲੋਂ ਮਜ਼ਬੂਤ ਹੋ ਰਹੀ ਹੈ। ਇਕ ਪਾਸੇ ਤਨਖਾਹਦਾਰ ਫੌਜਾਂ ਹਨ ਤੇ ਦੂਜੇ ਪਾਸੇ ਸੀਸ ਤਲੀ ਤੇ ਰੱਖ ਕੇ ਲੜ੍ਹਾਈ ਕਰਨ ਵਾਲੇ ਯੋਧੇ ਹਨ।

ਰੁਲ਼ਦੂ ਸਿੰਘ ਦੇ ਬੋਲ ਗਰਜਦੇ ਹਨ ” ਅਸੀਂ ਜਿੱਤ ਕੇ ਜਾਵਾਂ ਗੇ..ਜਾਂ ਸ਼ਹੀਦ ਹੋ ਕੇ ਲਾਸ਼ਾਂ “। ਪਰ ਸਰਕਾਰ ਪਤਾ ਨੀ ਕੀ ਖਾ ਕੇ ਸੁੱਤੀ ਹੈ ਕਿ ਉਹ ਅਜੇ ਤੱਕ ਨੀ ਜਾਗੀ ਹੁਣ ਤੱਕ ਸੱਤਰ ਕਿਸਾਨ ਸ਼ਹੀਦ ਹੋ ਗਏ ਹਨ। ਕੱਲ੍ਹ ਸ਼ਹੀਦਾਂ ਨੂੰ ਸਰਕਾਰ ਨੇ ਮਜ਼ਬੂਰ ਹੋ ਕੇ ਸਰਧਾਂਜ਼ਲੀ ਦਿੱਤੀ। ਕਾਤਲ ਵਲੋਂ ਸ਼ਹੀਦ ਨੂੰ ਇਹ ਸਰਧਾਂਜ਼ਲੀ ਸਾਡੇ ਸਮਿਆਂ ਵਿੱਚ ਪਹਿਲੀ ਵਾਰ ਹੋਈ ਹੈ; ਪਰ ਕਿਸਾਨ ਆਗੂਆਂ ਦੇ ਬੋਲ ਤੇ ਬਾਬੇ ਰੁਲਦੂ ਖੂੰਡਾ ਕੀ ਰੰਗ ਲਿਆਉਦਾ ਹੈ ਇਹ ਤੱਕ ਕੰਧ ਤੇ ਲਿਖਿਆ ਗਿਆ ਹੈ ਕਿ ਕਿਸਾਨ ਜੰਗ ਤੇ ਜਿੱਤ ਚੁਕੇ ਹਨ ਬਸ ਰਸਮੀ ਅੈਲਾਨ ਹੋਣਾ ਹੈ। ਇਸ ਜਿੱਤ ਵੱਲ ਵੱਧ ਦੇ ਕਦਮਾਂ ਦੀ ਗੂੰਜ਼ ਦੁਨੀਆ ਭਰ ਵਿੱਚ ਪੈ ਰਹੀ ਹੈ। ਤੇ ਬੋਲ ਗੂੰਜ਼ਦੇ ਹਨ…ਬਾਪੂ ਦਾ ਖੂੰਡਾ ਕੱਢ ਦੂ ਤੇਰੀਆਂ ਰੜਕਾਂ…..। ਸੱਚ ਹੈ ਲੋਕ ਸਾਰੀਆ ਕਸਰਾਂ ਕੱਢ ਕੇ ਪਰਤਣਗੇ।

ਬੁੱਧ ਸਿੰਘ ਨੀਲੋਂ
94643 70823

Previous articleਸੁਪਨਿਆਂ ਦੇ ਖਤ….
Next articleਜਾਗੋ