ਬਰਾਬਰ ਬਰਾਬਰ

ਜੋਗਿੰਦਰ ਸਿੰਘ ਸੰਧੂ

(ਸਮਾਜ ਵੀਕਲੀ)

ਐਵੇ ਕਰਦਾ ਫਿਰੇਂ, ਮੈ ਵੱਡਾ, ਮੈ ਵੱਡਾ
ਨਾ ਤੂੰ ਵੱਡਾ, ਨਾ ਮੈਂ ਵੱਡਾ
ਉਸ ਰਜਾ਼ ਵਿੱਚ, ਤੂੰ ਵੀ ਬਰਾਬਰ, ਮੈਂ ਵੀ ਬਰਾਬਰ
ਕੰਮ ਵੀ ਇਕੋ, ਪਹਿਰਾਵੇ ਵੀ ਇਕੋ
ਰਕਤ ਵੀ ਲਾਲ, ਬਰਾਬਰ ਵੀ ਸੁਭਾੵ ਸਾਂਮ
ਵਕਤੇ ਦੇ ਨਾਲ ਤੂੰ ਵੀ ਚੱਲੇ, ਮੈ ਵੀ ਚੱਲਾਂ
ਖਾਣ ਪੀਣ ਵੀ ਇਕੋ, ਫਰਕ ਹੈ ਅਮੀਰੀ ਗਰੀਬੀ ਦਾ
ਇਕੋ ਮਿੱਟੀ ਵਿੱਚ ਖੇਡੇਂ, ਨੱਚੇ, ਹੱਸੇ
ਅੱਠ ਪੈਰਾਂ ਤੇ ਜਾਣਾ, ਉਹੀ ਰਸਤੇ ਤੂੰ, ਉਹੀ ਰਸਤੇ ਮੈਂ
ਜੈਸੇ ਕਰਮ ਕਮਾਉਂਦਾ ਬੰਦਾ, ਵੈਸੇ ਫਲ ਪਾਉਂਦਾ ਬੰਦਾ
ਨੇਕੀ ਸੇਵਾ ਭਾਵਨਾ ਜੈਸੀ ਕਰਦਾ
ਵੈਸੀ ਹੀ ਸੋਭਾ ਤੈਨੂੰ ਮਿਲਣੀ,  ਮੈਨੂੰ ਵੀ ਮਿਲਣੀ
ਚਾਹੇ ਵੱਡੇ ਵੱਡੇ ਮਹਿਲ ਮਾਨਾਰੇ ਬਣਾ ਲਏ
ਹਰ ਸੁਵਿਧਾ,ਖੁਸੀ, ਹਰ ਜਸਨ ਮਨਾ ਲਏ
ਸੰਧੂ ਕਲਾਂ ਖਾਲੀ ਹੱਥ ਤੂੰ ਵੀ ਜਾਣਾ, ਮੈ ਵੀ ਜਾਣਾ
ਜੋਗਿੰਦਰ ਸਿੰਘ ਸੰਧੂ ਕਲਾਂ (ਬਰਨਾਲਾ) 
Previous articleਜਾਗੋ
Next articleਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੇ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ 37ਵੀਂ ਬਰਸੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਈ