ਜਵਾਨੀ ਤੇ ਸ਼ਾਮ

 ਮਨਦੀਪ ਖਾਨਪੁਰੀ

(ਸਮਾਜ ਵੀਕਲੀ)

ਮਿੱਟੀ ਤੋ ਬਣਕੇ ਬੰਦਾ
ਸੋਨੇ ਦੇ ਦੇਖਦਾ ਖ਼ਾਬ ਏ
ਮੁਫਤ ਦੇ ਵਿੱਚ ਮਹਿਕਾਂ ਵੰਡਦਾ
ਦਿਆਲੂ ਬੜਾ ਗੁਲਾਬ ਏ
ਸਮੇ ਨਾਲ ਤੂੰ ਘਰ ਨੂੰ ਆ ਜਾ
ਸਮਾ ਬੜਾ ਖਰਾਬ ਏ
ਦੂਜਿਆ ਦੇ ਘਰ ਸਾੜਨ ਵਾਲੇ ਦੀ
ਕੋਠੀ ਜਲ ਹੀ ਜਾਣੀ ਏ
ਜਵਾਨੀ ਤੇ ਸ਼ਾਮ ਦੋਸਤਾ
ਢਲ ਹੀ ਜਾਣੀ ਏ

ਬੰਦਾ ਮਰਦਾ ਯਾਦ ਨੀ ਮਰਦੀ
ਵਾਅਦੇ ਤੇਰੇ ਸਾਰੇ ਫਰਜੀ
ਕੁੜਤਾ ਤਾ ਅਸੀ ਸੀ ਲੈਣਾ ਏ
ਫੱਟ ਨਾ ਸੀ ਆਉਂਦਾ ਕੋਈ ਵੀ ਦਰਜੀ
ਸਾਡੀ ਤਾਂ ਕਦੇ ਸੁਣਦਾ ਨੀ
ਵਕਤ ਵੀ ਕਰਦਾ ਆਪਣੀ ਮਰਜ਼ੀ
ਕਾਗਜ਼ ਵਾਗੂੰ ਪਾਣੀ ਦੇ ਵਿੱਚ
ਤੇਰੀ ਆਕੜ ਗਲ ਹੀ ਜਾਣੀ ਏ
ਜਵਾਨੀ ਤੇ ਸ਼ਾਮ ਦੋਸਤਾ
ਢਲ ਹੀ ਜਾਣੀ ਏ

ਸੂਰਜ ਵੀ ਤਾ ਡੁੱਬਦਾ ਏ
ਕੋਈ ਪੱਥਰ ਚੋ ਵੀ ਉਗਦਾ ਏ
ਕੋਈ ਪੰਛੀ ਦਾਣੇ ਖਾਂਦਾ ਏ
ਕੋਈ ਕੀੜੇ ਵਾ ਤਾ ਚੁੱਗਦਾ ਏ
ਜੋ ਮਹਿਲਾ ਵਿੱਚ ਸੋਹਣਾ ਲੱਗਦਾ ਏ
ਕੱਚ ਪੈਂਰਾ ਵਿੱਚ ਵੀ ਖੁੱਭਦਾ ਏ
ਜੋ ਕੁੜੇ ਦੇ ਵਿੱਚ ਸੁੱਟ ਦਿੱਤੀ
ਉਹ ਬੱਚੀ ਪਲ ਹੀ ਜਾਣੀ ਏ
ਜਵਾਨੀ ਤੇ ਸ਼ਾਮ ਦੋਸਤਾ
ਢਲ ਹੀ ਜਾਣੀ ਏ

ਜਿਉਦੇ ਦਾ ਵੀ ਖਰਚਾ ਏ
ਬੰਦਾ ਮਰਕੇ ਵੀ ਪੈਸੇ ਲਵਾਉਦਾ ਏ
ਬਾਲਣ ਸਮੱਗਰੀ ਘੜਾ ਲੱਗਦਾ
ਕੋਈ ਕਫਨ ਖਰੀਦ ਲਿਆਉਦਾ ਏ
ਇਕ ਪਰਿਵਾਰ ਦਾ ਜੀਅ ਘੱਟ ਜਾਦਾ
ਫਿਰ ਵੀ ਲੰਗਰ ਪਿੰਡ ਨੂੰ ਲਾਉਦਾ ਏ
ਹਰ ਗੱਲ ਵਿੱਚ ਮੈ ਮੈ ਕਰਦਾ ਏ
ਮੈ ਤੇਰੀ ਵਲ ਹੀ ਜਾਣੀ ਏ
ਜਵਾਨੀ ਤੇ ਸ਼ਾਮ ਦੋਸਤਾ
ਢਲ ਹੀ ਜਾਣੀ ਏ

 ਮਨਦੀਪ ਖਾਨਪੁਰੀ
ਪਤਾ–ਖਾਨਪੁਰ ਸਹੋਤਾ
ਨੰਬਰ–9779179060

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਣਜੰਮੀ ਧੀ
Next articleਜਿੰਦਗੀ