ਅਣਜੰਮੀ ਧੀ

ਜਸਪ੍ਰੀਤ ਕੌਰ ਗੁਰਨਾ

(ਸਮਾਜ ਵੀਕਲੀ)

ਮੈਂ ਅਣਜੰਮੀ ਧੀ ਦੀ ਧੀ ਨੀ ਮਾਏ
ਖੌਰੇ ਹੋਇਆ ਤੈਨੂੰ ਕੀ ਨੀ ਮਾਏ

ਕੱਪ ਸੁਣਦੀ ਨੀ ਮੇਰੀ ਚੀਕ ਨੀ ਮਾਏ

ਜੱਗ ਮੈਨੂੰ ਜੇ ਤੂੰ ਦਿਖਾਉਂਦੀ
ਨਾ ਤੇਰਾ ਮੈਂ ਚਮਕਾਉਂਦੀ

ਕੰਮਾ ਕਾਰਾ ਤੋ ਵੇਹਲੀ ਕਰਦੀ
ਘਰ ਦੀ ਤੈਨੂੰ ਮੈਂ ਰਾਣੀ ਬਣਾਉਂਦੀ

ਪੋਟਾ ਪੋਟਾ ਮੇਰਾ ਕਟਵਾਤਾ
ਆਖਰ ਵਿੱਚ ਮੈਨੂੰ ਮਰਵਾਤਾ

ਤੈਨੂੰ ਤਰਸ ਰਤਾ ਨਾ ਆਇਆ
ਮੇਰਾ ਅੰਗ ਅੰਗ ਤੂੰ ਕਟਵਾਇਆਂ

ਤੇਰੀ ਅਕਲ ਤੇ ਐਸਾ ਪੜਦਾ ਪੈ ਗਿਆ
ਜੋ ਸੁਣੀ ਨਾ ਮੇਰੀ ਪੁਕਾਰ ਤੈਨੂੰ

ਕਿਉ ਤੋਤਲੇ ਜੈ ਬੋਲ ਤੈਨੂੰ ਸਤਾਉਂਦੇ ਨੀ
ਨੀਂਦ ਰਾਤਾਂ ਦੀ ਤੇਰੀ ਉਡਾਉਂਦੇ ਨੀ

ਕਾਦੇ ਹੌਂਸਲੇ ਤੂੰ ਫਿਰਦੀ ਹੈ
ਕੀ ਤੂੰ ਅੰਦਰੋਂ ਅੰਦਰ ਝੂਰਦੀ ਏ ?

ਜੱਗ ਦੇਖਣ ਤੋਂ ਪਹਿਲਾਂ ਮੈਂਨੂੰ ਮਰਵਾਇਆ
ਸੁਪਨੇ ਮੇਰਿਆ ਦੀ ਤੂੰ ਬਣੀ ਵੈਰਨ ਕੂੜੇ

ਜਿਹੜੀ ਮਮਤਾ ਦੇ ਮੋਹ ਵਿਚ ਮੈਨੂੰ ਮਰਵਾਤਾ
ਅੱਖਰ ਦੇਖੀਂ ਮਮਤਾ ਨੇ ਤੈਨੂੰ ਕਿੰਨਾ ਤੜਫਾਉਣਾ

ਫਿਰ ਤੈਨੂੰ ਅਣਜੰਮੀ ਧੀ ਦਾ ਚੇਤਾ ਆਉਣਾ ਏ
ਫਿਰ ਤੈਨੂੰ ਅਣਜੰਮੀ ਧੀ ਦਾ ਚੇਤਾ ਆਉਣਾ

ਜਸਪ੍ਰੀਤ ਕੌਰ ਗੁਰਨਾ
ਪਤਾ–ਚੱਠੇ ਸੇਖਵਾਂ (ਸੰਗਰੂਰ)
ਨੰਬਰ–94171-08223

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਣਜੀਤ ਸਿੰਘ ਖੋਜੇਵਾਲ ਵੱਲੋਂ ਕਪੂਰਥਲਾ ਦੇ ਵਾਰਡ ਨੰ 30 ਦਾ ਦੌਰਾ
Next articleਜਵਾਨੀ ਤੇ ਸ਼ਾਮ