ਜਨਾਜ਼ਾ….

ਸਰਵਣ ਸੰਗੋਜਲਾ

 

(ਸਮਾਜ ਵੀਕਲੀ)

ਜਦ ਉਠਦਾ ਹੈ ਜਨਾਜ਼ਾ ਅਰਮਾਨਾਂ ਦਾ
ਰੂਹ ਦੇ ਕਾਫ਼ਿਲੇ ਰੋਂਦੇ ਹਨ।
ਪਰ ਬੇਵਫ਼ਾਈ ਦੇ ਯਮ ਨੂੰ ,
ਭੋਰਾ ਤਰਸ ਨਹੀਂ ਆਉਂਦਾ।
ਤੇ ਦਿਲ ‘ਚੋਂ ਹਉਕੇ ਵਾਂਗ,
ਨਿਕਲ ਜਾਂਦੇ ਨੇ, ਕਦੇ-
ਤਲੀਆਂ ਤੇ ਜ਼ਖ਼ਮ ਬਣਕੇ ,
ਪਰਤ ਆਉਂਦੇ ਨੇ।
ਕਦੇ ਮਰ੍ਹਮ ਬਣਕੇ ਛਿਲਦੇ ਨੇ,
ਪਿਆਰ ਦੇ ਜੁਆਰੀ।
ਜੋ ਕਿਸ਼ਤਾਂ ਵਿੱਚ ਜ਼ਿੰਦਗੀ ਬਖ਼ਸ਼ਦੇ ਹਨ।
ਉਸਨੂੰ ਕਾਫ਼ਿਰ ਕਹਿਣ ਨੂੰ ਵੀ
ਦਿਲ ਨਹੀਂ ਕਰਦਾ।

✍️ ਸਰਵਣ ਸੰਗੋਜਲਾ

Previous article9ਵੀਂ ਸਦੀ ਦੀ ਦੁਰਲੱਭ ਸ਼ਿਵ ਦੀ ਮੂਰਤੀ ਲੰਡਨ ਤੋਂ ਲਿਆਂਦੀ ਜਾਵੇਗੀ
Next articleਭਾਰਤ, ਚੀਨ ਤੇ ਰੂਸ ਆਪਣੀ ਹਵਾ ਦੀ ਗੁਣਵੱਤਾ ਦਾ ਖਿਆਲ ਨਹੀਂ ਰੱਖਦੇ: ਟਰੰਪ