ਗੱਲ ਵਿਚਾਰੀ   

ਸੁਖਨੈਬ ਸਿੱਧੂ
 (ਸਮਾਜ ਵੀਕਲੀ)  
ਪਹਿਲਾਂ ਗੱਲ ਵਿਚਾਰੀ ਹੁੰਦੀ
ਕੁਰਸੀਆਂ ਦੀ ਇੱਕ ਕਿਆਰੀ ਹੁੰਦੀ
ਪੈਸੇ ਲੈ ਕੇ ਟਿਕਟਾਂ ਵੰਡਦੇ ਪੂਰੀ ਖੁਦਮਖ਼ਿਤਾਰੀ ਹੁੰਦੀ
   ਦਾਗੀ ਜਾਂ ਟਕਸਾਲੀ ਹੁੰਦੇ ,
 ਪਿਤਾ ਸਮਾਨ ਅਕਾਲੀ ਹੁੰਦੇ
 ਕੌਣ ਕੁਸਕਦਾ ਆਪਣੇ ਅੱਗੇ  ਨਾਲ ਕੋਲਿਆਂਵਾਲੀ ਹੁੰਦੇ
ਗੁੰਡੇ -ਗਾਰਦ ਅੱਗੇ ਹੁੰਦੇ ਗੱਡੀ ਬੱਤੀ ਵਾਲੀ ਹੁੰਦੀ
             ਪਹਿਲਾਂ ਗੱਲ ਵਿਚਾਰੀ ਹੁੰਦੀ
ਝਾੜੂ ਹੁੰਦਾ ਝੰਡਾ ਹੁੰਦਾ ,
 ਐਨ ਆਰ ਆਈਜ ਦਾ ਚੰਦਾ ਹੁੰਦਾ
 ਦਲ ਬਦਲੀ ਦਲਾਲੀ ਚੱਲਦੀ ਹਰ ਇੱਕ ਵਰਤਿਆ ਫੰਡਾ ਹੁੰਦਾ
ਘਰ ਘਰ ਕੇਜਰੀਵਾਲ ਹੋਣਾ ਸੀ , ਟੋਪੀ ਦੀ ਸਰਦਾਰੀ ਹੁੰਦੀ
 ਪਹਿਲਾਂ ਗੱਲ  ਵਿਚਾਰੀ ਹੁੰਦੀ
 ਲੋਕ  ਭਲਾਈ ਕਰਦੇ ਹੁੰਦੇ ,
ਪਰਵਾਸੀ ਲਾੜੇ ਫੜਦੇ ਹੁੰਦੇ ,
   ਕੈਲਾਂ ਵਰਗੀਆਂ ਕਰੂੰਬਲਾਂ ਮੁੱਛ ਕੇ ਚਿਤ ਕਰਾਰਾ ਕਰਦੇ ਹੁੰਦੇ
   ਤੱਕੜੀ ਤੁਲ ਕੇ ਸਾਇਕਲ ਫ਼ੜਦੇ ਐਨੀ ਕੁ ਹੁਸ਼ਿਆਰੀ ਹੁੰਦੀ
     ਜੇ ਪਹਿਲਾਂ ਗੱਲ ਵਿਚਾਰੀ ਹੁੰਦੀ
   ਘਰ ਘਰ ਨੌਕਰੀ ਵੰਡ ਦੇਣੀ ਸੀ
 ਪਾ ਕਾਲਜੇ ਠੰਢ ਦੇਣੀ ਸੀ
 ਵਿਧਾਇਕ ਕਰਕੇ ਖ਼ੁਸ਼ ਰੱਖਣੇ ਸੀ ਮਾਸਟਰਾਂ ਦੀ ਕਰ ਝੰਡ ਦੇਣੀ
  ਭਾਵੇਂ ਖਜ਼ਾਨਾ ਖ਼ਾਲੀ  ਹੁੰਦਾ  ,’ਸੁਖਨੈਬ’ ਸਾਡੀ ਦਿਲਦਾਰੀ ਹੁੰਦੀ
   ਪਹਿਲਾਂ ਗੱਲ ਵਿਚਾਰੀ ਹੁੰਦੀ ,ਕੁਰਸੀਆਂ ਦੀ ਇੱਕ ਕਿਆਰੀ ਹੁੰਦੀ.                                                        ਸੁਖਨੈਬ ਸਿੱਧੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਲ ਵਿਚਾਰੀ   
Next articleਸ਼ੁਭ ਸਵੇਰ ਦੋਸਤੋ