ਇਸਲਾਮਾਬਾਦ (ਸਮਾਜ ਵੀਕਲੀ) : ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਵਾਜ਼ ਸ਼ਰੀਫ਼ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਖੁਦ ‘ਜਨਰਲ ਜ਼ਿਆ ਦੇ ਜੁੱਤੇ ਸਾਫ਼ ਕਰਕੇ ਸਿਆਸਤ’ ’ਚ ਆਇਆ ਹੈ। ਉਨ੍ਹਾਂ ਕਿਹਾ ਕਿ ਸ਼ਰੀਫ਼ ਫ਼ੌਜ ਮੁਖੀ ਖ਼ਿਲਾਫ਼ ਉਦੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ ਜਦੋਂ ਜਵਾਨ ਮੁਲਕ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਰੀਫ਼ ਨੇ 1980ਵਿਆਂ ’ਚ ਮੀਰਾਂ ਬੈਂਕ ਤੋਂ ਕਰੋੜਾਂ ਰੁਪਏ ਲਏ ਸਨ ਤਾਂ ਜੋ ਬੇਨਜ਼ੀਰ ਭੁੱਟੋ ਖ਼ਿਲਾਫ਼ ਚੋਣ ਲੜੀ ਜਾ ਸਕੇ ਪਰ ਹੁਣ ਉਹ ਉਸੇ ਪਾਰਟੀ (ਪੀਪੀਪੀ) ਨਾਲ ਰਲ ਕੇ ਰੈਲੀਆਂ ਕਰ ਰਿਹਾ ਹੈ ਜਿਸ ਨੇ ਉਸ ਨੂੰ ਜੇਲ੍ਹ ਅੰਦਰ ਡੱਕਿਆ ਸੀ। ਵਿਰੋਧੀ ਪਾਰਟੀਆਂ ਦੀ ਰੈਲੀ ਬਾਰੇ ਉਨ੍ਹਾਂ ਕਿਹਾ ਕਿ ਇਹ ‘ਸਰਕਸ’ ਹੈ। ਉਨ੍ਹਾਂ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਬਾਰੇ ਕਿਹਾ ਕਿ ਇਨ੍ਹਾਂ ਆਪਣੀ ਜ਼ਿੰਦਗੀ ’ਚ ਇਕ ਘੰਟੇ ਵੀ ਕੰਮ ਨਹੀਂ ਕੀਤਾ ਅਤੇ ਆਪਣੇ ਪਿਤਾ ਦੀ ‘ਕਾਲੀ ਕਮਾਈ’ ’ਤੇ ਪਲੇ ਦੋਵੇਂ ਜਣੇ ਭਾਸ਼ਣ ਦੇ ਰਹੇ ਹਨ।
HOME ਜਨਰਲ ਜ਼ਿਆ ਦੇ ਜੁੱਤੇ ਸਾਫ਼ ਕਰਕੇ ਸਿਆਸਤ ’ਚ ਆਇਆ ਸ਼ਰੀਫ਼: ਇਮਰਾਨ