ਜਨਤਕ ਸਿੱਖਿਆ ਨੂੰ ਬਚਾਉਣ ਤੇ ਅਧਿਆਪਕ, ਵਿਦਿਆਰਥੀਆਂ ਦੇ ਮੰਗਾਂ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਡੀਟੀਐੱਫ਼ ਵੱਲੋਂ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ

ਮੁਲਾਜਮਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਤੇ ਕੀਤਾ ਜਾਵੇਗਾ ਸੰਘਰਸ਼-ਡੀ.ਟੀ.ਐਫ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ‘ਤੇ ਜਨਤਕ ਸਿੱਖਿਆ ਨੂੰ ਬਚਾਉਣ ਤੇ ਅਧਿਆਪਕ, ਵਿਦਿਆਰਥੀਆਂ ਦੇ ਮੰਗਾਂ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਡੀਟੀਐੱਫ਼ ਵੱਲੋਂ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ। ਜ਼ਿਲ੍ਹਾ ਪ੍ਰੈਸ ਸਕੱਤਰ ਦਵਿੰਦਰ ਵਾਲੀਆ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਪਰੋਕਤ ਮੰਗਾਂ ਮਸਲਿਆਂ ਨੂੰ ਹੱਲ ਕਰਨ ਤੋਂ ਭੱਜ ਰਹੀ ਹੈ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਡੀਟੀਐੱਫ਼ ਪੰਜਾਬ ਦੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਦੱਸਿਆ ਕਿ ਸਕੂਲ ਖੁੱਲ੍ਹਣ ਦੇ ਬਾਵਜੂਦ ਗੈਰ ਮਨੋਵਿਗਿਆਨਕ ਪ੍ਰਭਾਵ ਵਾਲੀ ਆਨਲਾਈਨ ਸਿੱਖਿਆ ਬੰਦ ਨਹੀਂ ਕੀਤੀ ਜਾ ਰਹੀ ਅਤੇ ਵਿਦਿਆਰਥੀਆਂ ਦੇ ਧੜਾਧੜ ਟੈਸਟ ਲਏ ਜਾ ਰਹੇ ਹਨ।

ਜਿਸਦਾ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਤੇ ਅਧਿਆਪਕ ਨੂੰ ਵੀ ਮਜਬੂਰੀ ਵੱਸ ਇਸ ਗੈਰਪ੍ਰਸੰਗਿਕ ਕੰਮ ਵਿੱਚ ਆਪਣਾ ਸਮਾਂ ਬਰਬਾਦ ਕਰਨਾ ਪੈ ਰਿਹਾ ਹੈ। ਆਨਲਾਈਨ ਸਿੱਖਿਆ ਹਰ ਹਾਲਤ ਛੇਤੀ ਬੰਦ ਹੋਣੀ ਚਾਹੀਦੀ ਹੈ। ਸਿੱਖਿਆ ਸਕੱਤਰ ਵੱਲੋਂ ਸਕੂਲਾਂ ਵਿੱਚ ਦਬਸ਼ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜਿਸਦਾ ਡੀਟੀਐੱਫ਼ ਸਖਤ ਨੋਟਿਸ ਲਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਲਾਕਡਾਊਨ ਦੀ ਆਰਥਿਕ ਮਾਰ ਝੱਲ ਰਹੇ ਵਿਦਿਆਰਥੀਆਂ ਤੋਂ ਸਰਕਾਰੀ ਫੰਡ ਅਤੇ ਬੋਰਡ ਵੱਲੋਂ ਭਾਰੀ ਫੀਸਾਂ ਵਸੂਲੀਆਂ ਗੲੀਆਂ ਹਨ। ਜਥੇਬੰਦੀ ਫੀਸਾਂ ਮੁਆਫ ਕਰਨ ਅਤੇ ਵਸੂਲੀਆਂ ਫੀਸਾਂ ਰਿਫੰਡ ਕਰਨ ਦੀ ਜੋਰਦਾਰ ਮੰਗ ਕਰਦੀ ਹੈ। ਕਾਰਪੋਰੇਟਾਂ ਦੀ ਸ਼ਹਿ ‘ਤੇ ਸਿੱਖਿਆ ਦਾ ਨਿੱਜੀਕਰਨ ਕਰਨ ਤੇ ਜਨਤਕ ਸਿੱਖਿਆ ਦਾ ਉਜਾੜਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੀ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਤੱਤਪਰ ਹੈ ਜਿਸਦਾ ਡਟਵਾਂ ਵਿਰੋਧ ਕੀਤਾ ਜਾਵੇਗਾ।

ਚਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜਥੇਬੰਦੀ ਅਧਿਆਪਕਾਂ ਦੀਆਂ ਮੰਗਾਂ- ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲੀ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨ, ਵਿਦਿਆਰਥੀਆਂ ਤੋਂ ਵਸੂਲੀ ਜਾਂਦੀ ਫੀਸ ਕਰਨ, ਸਮੂਹ ਕੱਚੇ ਮੁਲਾਜ਼ਮਾਂ ਨੂੰ ਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਜਲਦ ਪੱਕੇ ਕਰਨ ਦੀਆਂ ਮੰਗ ਅਤੇ ਡੀਟੀਐੱਫ਼ ਪੰਜਾਬ ਦੇ ਮੰਗ ਚਾਰਟਰ ਵਿੱਚ ਦਰਜ ਨਾ ਮੰਨਣ ਦੀ ਸੂਰਤ ਵਿੱਚ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਮਿਸ਼ਨ ਸ਼ਤ-ਪ੍ਰਤੀਸ਼ਤ ਜਿਹੇ ਗੈਰ ਹਕੀਕੀ ਪ੍ਰਾਜੈਕਟ ਲਿਆ ਕੇ ਅਧਿਆਪਕਾਂ ‘ਤੇ ਮਾਨਸਿਕ ਦਬਾਅ ਪਾ ਰਿਹਾ ਹੈ ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਸਮੇਂ ਸੂਬਾ ਸਕੱਤਰ ਸਰਵਣ ਸਿੰਘ ਔਜਲਾ, ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ, ਜ਼ਿਲ੍ਹਾ ਸਕੱਤਰ ਜਯੋਤੀ ਮਹਿੰਦਰੂ , ਰੋਸ਼ਨ ਲਾਲ ਬੇਗੋਵਾਲ , ਸਾਬਕਾ ਸਕੱਤਰ ਸੁਖਵਿੰਦਰ ਸਿੰਘ ਚੀਮਾ, ਦਵਿੰਦਰ ਸਿੰਘ ਵਾਲੀਆ, ਅਨਿਲ ਸ਼ਰਮਾ, ਸੁਖਜੀਤ ਸਿੰਘ,ਵਿਕਰਮ ਕੁਮਾਰ, ਨਰਿੰਦਰ ਪਰਾਸ਼ਰ. ਅਮਰਜੀਤ ਸਿੰਘ ਭੁੱਲਰ,.ਗੁਲਸ਼ਨ ਕੁਮਾਰ,ਨਿਰਮਲ ਜੋਸ਼ਨ, ਸਾਧੂ ਸਿੰਘ ਫਗਵਾੜਾ,ਤੀਰਥ ਸਿੰਘ,ਵੀਰ ਸਿੰਘ, ਦਲਜੀਤ ਸਿੰਘ, ਮਲਕੀਤ ਸਿੰਘ ਭੁਲਥ, ਰਾਜਿੰਦਰ ਸੈਣੀ, ਨਿਰਮਲਜੀਤ ਸਿੰਘ, ਪਰਮਜੀਤ ਸਿੰਘ, ਨਿਸ਼ਾਨ ਸਿੰਘ, ਪਰਦੀਪ ਕੁਮਾਰ, ਰਵਿੰਦਰ ਕਮਾਰ, ਰਾਜਬੀਰ ਸਿੰਘ, ਹਰਜਿੰਦਰ ਭੰਡਾਲ, ਜਸਵਿੰਦਰ ਸਿੰਘ ਚੀਮਾਂ, ਸੁਰਿੰਦਰ ਸਿੰਘ ਭੁੱਲਰ, ਰਾਜਪਾਲ ਸਿੰਘ ਮੱਲ੍ਹੀ,ਸੋਹਣ ਲਾਲ, ਬਲਵਿੰਦਰ ਸਿੰਘ ਬਰਿਆਰ ਆਦਿ ਅਧਿਆਪਕ ਆਗੂ ਵੀ ਮੌਜੂਦ ਸਨ।

Previous articleਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਲੋ ਬੱਚਿਆ ਦਾ ਨਿੱਘਾ ਸਵਾਗਤ
Next articleMaha Assembly Speaker quits, may be named state Congress chief