ਜਗਰਾਉਂ, ਸਮਾਜ ਵੀਕਲੀ: ਪੰਜਾਬ ਪੁਲੀਸ ਦੀ ਟੀਮ ਨੇ ਜਗਰਾਉਂ ਵਿਚ ਦੋ ਏਐਸਆਈ ਦੀ ਹੱਤਿਆ ਕਰਨ ਦੇ ਦੋਸ਼ ਹੇਠ ਦੋ ਗੈਂਗਸਟਰਾਂ ਨੂੰ ਮੱਧ ਪ੍ਰਦੇਸ਼ ਦੇ ਦਾਬਰਾ ਤੋਂ ਕਾਬੂ ਕੀਤਾ ਹੈ। ਇਹ ਜਾਣਕਾਰੀ ਮਿਲੀ ਹੈ ਕਿ ਪੁਲੀਸ ਟੀਮ ਨੇ ਦਰਸ਼ਨ ਸਹੌਲੀ ਅਤੇ ਬਲਜਿੰਦਰ ਬੱਬੀ ਨੂੰ ਹਿਰਾਸਤ ਵਿਚ ਲਿਆ ਹੈ ਜੋ ਗੈਂਗਸਟਰ ਜੈਪਾਲ ਦੇ ਕਰੀਬੀ ਹਨ। ਦੱਸਣਯੋਗ ਹੈ ਕਿ 16 ਮਈ ਨੂੰ ਨਸ਼ਾ ਤਸਕਰਾਂ ਨੇ ਪੁਲੀਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਵਿਚ ਦੋ ਏਐਸਆਈਜ਼ ਦੀ ਮੌਤ ਹੋ ਗਈ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly