ਜਗਦੀਸ਼ ਜਾਡਲਾ ਅਤੇ ਨਿਸ਼ਾ ਸਿੰਘ ਲੈ ਕੇ ਆਏ ‘ਕਾਂਸ਼ੀ ਸ਼ਹਿਰ ਦੀਆਂ ਰੌਣਕਾਂ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਮੇਲਾ ਇੰਟਰਟੇਨਰ ਅਤੇ ਬਿੱਲ ਬਸਰਾ ਕੈਨੇਡਾ ਵਲੋਂ ਗਾਇਕ ਜਗਦੀਸ਼ ਜਾਡਲਾ ਅਤੇ ਨਿਸ਼ਾ ਸਿੰਘ ਦਾ ਸਿੰਗਲ ਟਰੈਕ ਕਾਂਸ਼ੀ ਸ਼ਹਿਰ ਦੀਆਂ ਰੌਣਕਾਂ ਦੇ ਸਿਰਨਾਵੇਂ ਹੇਠ ਰਿਲੀਜ਼ ਕੀਤਾ ਗਿਆ। ਸ਼੍ਰੀ ਗੁਰੂ ਰਵਿਦਾਸ ਸਭਾ ਯੂ ਏ ਈ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਵਰਲਡ ਵਾਈਡ ਨੂੰ ਇਸ ਦਾ ਸਹਿਯੋਗ ਹੈ। ਆਰ ਸੌਂਧੀ ਤੇ ਸੰਗੀਤ ਵਿਚ ਸਿੰਗਾਰ ਕੇ ਇਸ ਨੂੰ ਲੋਕ ਰੂ-ਬ-ਰੂ ਕੀਤਾ ਗਿਆ ਜਿਸ ਦੇ ਗੀਤਕਾਰ ਬਿੰਦਰ ਸਿੰਘਪੁਰੀ ਹਨ।

ਐਸ ਐਸ ਟੀਮ ਅਤੇ ਮੁਨੀਸ਼ ਠੁਕਰਾਲ ਨੇ ਇਸ ਟਰੈਕ ਨੂੰ ਵੀਡੀਓ ਦੀ ਮੁਕੰਮਲਤਾ ਦਿੱਤੀ। ਜਿਕਰਯੋਗ ਹੈ ਬਿੱਲ ਬਸਰਾ ਦੀ ਅਗਵਾਈ ਹੇਠ ਇਸ ਤੋਂ ਪਹਿਲਾਂ ਵੀ ਕਈ ਧਾਰਿਮਕ ਟਰੈਕ ਗੁਰੂ ਰਵਿਦਾਸ ਆਗਮਨ ਪੁਰਬ ਤੇ ਰਿਲੀਜ਼ ਕੀਤੇ ਗਏ ਹਨ। ਰਾਜ ਦਦਰਾਲ, ਡਾ. ਹਰੀ ਸਿੰਘ ਅਜਮਾਨ, ਰਾਮ ਪਾਲ ਦੁਬਈ, ਹਰਮੇਸ਼ ਮਹਿਮੀ ਯੂ ਕੇ, ਪ੍ਰੀਤ ਨਸਰਾਲਾ ਕੈਨੇਡਾ ਅਤੇ ਵਿਜੇ ਮੰਡਾਰ ਦਾ ਗਾਇਕ ਜਾਡਲਾ ਵਲੋਂ ਵਿਸੇਸ਼ ਧੰਨਵਾਦ ਕੀਤਾ ਗਿਆ।

Previous article‘ਸੰਗਤਾਂ ਨੂੰ ਤਾਰਨ ਵਾਲੇ’ ਗਾਇਕ ਸੋਹਣ ਸ਼ੰਕਰ ਦਾ ਦੂਸਰਾ ਟਰੈਕ ਰਿਲੀਜ਼
Next articleਗਾਇਕ ਜੇ ਐਚ ਤਾਜਪੁਰੀ ਦਾ ਟਰੈਕ ‘ਨੱਚਦੇ ਚਮਾਰ’ ਰਿਲੀਜ਼