‘ਸੰਗਤਾਂ ਨੂੰ ਤਾਰਨ ਵਾਲੇ’ ਗਾਇਕ ਸੋਹਣ ਸ਼ੰਕਰ ਦਾ ਦੂਸਰਾ ਟਰੈਕ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗਾਇਕ ਸੋਹਣ ਸ਼ੰਕਰ ਵਲੋਂ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਆਪਣਾ ਦੂਸਰਾ ਧਾਰਮਿਕ ਟਰੈਕ ‘ਸੰਗਤਾਂ ਨੂੰ ਤਾਰਨ ਵਾਲੇ’ ਹਾਲ ਹੀ ਵਿਚ ਰਿਲੀਜ਼ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਸੋਹਣ ਸ਼ੰਕਰ ਨੇ ਦੱਸਿਆ ਕਿ ਇਸ ਟਰੈਕ ਨੂੰ ਏ ਕੇ ਰਿਕਾਰਡਸ ਯੂ ਐਸ ਏ ਵਲੋਂ ਬੰਗੜ ਬ੍ਰਦਰਜ਼ ਯੂ ਐਸ ਦੀ ਨਿਰਦੇਸ਼ਨਾਂ ਹੇਠ ਲਾਂਚ ਕੀਤਾ ਗਿਆ ਹੈ।

ਜਿਸ ਦੇ ਗੀਤਕਾਰ ਬਿੱਟੂ ਦੌਲਤਪੁਰੀਆ ਯੂ ਐਸ ਏ ਹਨ। ਪ੍ਰਸ਼ੋਤਮ ਬੰਗੜ ਨੇ ਇਸ ਨੂੰ ਸੰਗੀਤਕ ਛੋਹਾਂ ਪ੍ਰਦਾਨ ਕੀਤੀਆਂ। ਹਨੀ ਹਰਦੀਪ ਇਸ ਦੇ ਪ੍ਰੋਡਿਊਸਰ ਹਨ ਅਤੇ ਇਹ ਪ੍ਰੋਜੈਕਟ ਅਰਸ਼ਦੀਪ ਬੰਗੜ ਯੂ ਐਸ ਦਾ ਹੈ, ਜਿਸ ਦੇ ਡਾਇਰੈਕਟਰ ਰਮਨ ਕੁਮਾਰ ਹਨ। ਉਕਤ ਟਰੈਕ ਨੂੰ ਸੰਗਤਾਂ ਯੂ ਟਿਊਬ ਚੈਨਲ ਤੇ ਦੇਖ ਸਕਦੀਆਂ ਹਨ।

Previous articleਈ ਟੀ ਯੂ ਵਲੋਂ ਸੈਟਰ ਹੈੱਡ ਟੀਚਰਾਂ ਦੀ ਦੋ ਦਿਨਾਂ ਟਰੇਨਿੰਗ ਜਿਲ੍ਹਾ ਪੱਧਰ ਤੇ ਲਗਾਉਣ ਦੀ ਜੋਰਦਾਰ ਮੰਗ
Next articleਜਗਦੀਸ਼ ਜਾਡਲਾ ਅਤੇ ਨਿਸ਼ਾ ਸਿੰਘ ਲੈ ਕੇ ਆਏ ‘ਕਾਂਸ਼ੀ ਸ਼ਹਿਰ ਦੀਆਂ ਰੌਣਕਾਂ’